ਪਟਿਆਲਾ ‘ਚ ਪਾਰਕਿੰਗ ’ਚ ਅੱਗ ਲੱਗਣ ਨਾਲ ਕਾਰਾਂ ਸੜ ਕੇ ਸੁਆਹ, ਫਾਇਰ ਬ੍ਰਿਗੇਡ ਨੇ ਮੁਸ਼ੱਕਤ ਨਾਲ ਅੱਗ ‘ਤੇ ਪਾਇਆ ਕਾਬੂ

ਪਟਿਆਲਾ- ਸ਼ਹਿਰ ਦੇ ਵਿਚਕਾਰ ਸਥਿਤ ਧੋਬੀ ਘਾਟ ਨੇੜੇ ਬਣੀ ਪ੍ਰਾਈਵੇਟ ਪਾਰਕਿੰਗ ’ਚ ਬੀਤੀ ਰਾਤ ਖੜ੍ਹੀਆਂ ਗੱਡੀਆਂ ਨੂੰ ਅੱਗ ਲੱਗ ਗਈ, ਜਿਸ ਨਾਲ ਤਿੰਨ ਕਾਰਾਂ ਸੜ ਕੇ ਸਵਾਹ ਹੋ ਗਈਆਂ। ਅੱਗ ਲੱਗਣ ਦੀ ਘਟਨਾ ਬੀਤੀ ਅੱਧੀ ਰਾਤ ਨੂੰ ਵਾਪਰੀ ਦੱਸੀ ਜਾ ਰਹੀ ਹੈ, ਜਿਸਨੂੰ ਕਾਬੂ ਕਰਨ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਕਾਫੀ ਮੁਸ਼ੱਕਤ ਕਰਨੀ ਪਈ। ਅੱਗ ਲੱਗਣ ਦੀ ਘਟਨਾ ਦਾ ਭਾਵੇਂ ਅਸਲ ਕਾਰਨ ਪਤਾ ਨਹੀਂ ਲੱਗ ਸਕਿਆ ਪਰ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਅੱਗ ਪਟਾਕੇ ਚਲਾਉਣ ਸਮੇਂ ਆਤਿਸ਼ਬਾਜ਼ੀ ਨਾਲ ਲੱਗੀ ਹੋ ਸਕਦੀ ਹੈ ਕਿਉਂਕਿ ਪਾਰਕਿੰਗ ਸਿਰਫ ਚਾਰ ਦੀਵਾਰੀ ਕਰਕੇ ਖੁੱਲ੍ਹੇ ਆਸਮਾਨ ਹੇਠ ਬਿਨਾਂ ਛੱਤ ਤੋਂ ਬਣਾਈ ਹੋਈ ਸੀ ਤੇ ਪਾਰਕਿੰਗ ’ਚ ਖੜੀਆਂ ਕਾਰਾਂ ’ਤੇ ਤਰਪਾਲਾਂ ਦਿੱਤੀਆਂ ਹੋਈਆਂ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਅਧਿਕਾਰੀ ਰਾਜਿੰਦਰ ਕੌਂਸਲ ਨੇ ਦੱਸਿਆ ਕਿ ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਲਗਪਗ 1 ਵਜੇ ਕੰਟਰੋਲ ਰੂਮ ਤੋਂ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ’ਤੇ ਕਾਬੂ ਪਾਉਣ ਲਈ ਵਿਭਾਗ ਦੀਆਂ ਦੋ ਗੱਡੀਆਂ ਨੂੰ ਮੌਕੇ ’ਤੇ ਭੇਜਿਆ ਗਿਆ ਸੀ। ਜਿਨ੍ਹਾਂ ਵੱਲੋਂ ਕਾਫੀ ਮੁਸ਼ੱਤਕ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਚਮਸ਼ਦੀਦਾ ਦਾ ਕਹਿਣਾ ਸੀ ਕਿ ਅੱਗ ਦੀ ਭੇਂਟ ਚੜੀਆਂ ਗੱਡੀਆਂ ਵਿਚੋਂ ਇੱਕ ਇਨੋਵਾ ਕਾਰ ਬਿਲਕੁਲ ਨਵੀਂ ਸੀ।

Leave a Reply

Your email address will not be published. Required fields are marked *