ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ 1 ਘੰਟੇ ‘ਚ 3 ਸਤਿਸੰਗ ਘਰਾਂ ‘ਚ ਪੈਰੋਕਾਰਾਂ ਨੂੰ ਦਿੱਤੇ ਦਰਸ਼ਨ, ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਘਰ ਵੀ 10 ਮਿੰਟ ਰੁਕੇ

ਰੂਪਨਗਰ : ਰਾਧਾ ਸਵਾਮੀ ਸਤਿਸੰਗ ਡੇਰਾ ਬਿਆਸ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ (Gurinder Singh Dhillon) ਮੰਗਲਵਾਰ ਨੂੰ ਕਰੀਬ ਇਕ ਘੰਟਾ ਜ਼ਿਲ੍ਹਾ ਰੂਪਨਗਰ ਦੇ ਤਿੰਨ ਸਤਿਸੰਗ ਘਰਾਂ ‘ਚ ਹੋਏ ਸਤਿਸੰਗ ਪ੍ਰੋਗਰਾਮਾਂ ‘ਚ ਸ਼ਾਮਲ ਹੋਏ। ਇਸ ਦੌਰਾਨ ਉਹ ਕੈਬਨਿਟ ਮੰਤਰੀ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ (Harjot Singh Bains) ਦੀ ਪਿੰਡ ਗੰਭੀਰਪੁਰ ਸਥਿਤ ਰਿਹਾਇਸ਼ ‘ਤੇ ਵੀ ਗਏ। ਉੱਥੇ ਉਹ 10 ਮਿੰਟ ਹੀ ਰੁਕੇ ਤੇ ਬੈਂਸ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।

ਡੇਰਾ ਪ੍ਰਮੁੱਖ ਸਵੇਰੇ 8:55 ਵਜੇ ਥਾਣਾ ਨੰਗਲ ਅਧੀਨ ਪੈਂਦੇ ਰਾਧਾ ਸਵਮੀ ਸਤਿਸੰਗ ਘਰ ਭਨਾਮ ਪਹੁੰਚੇ। ਇਸ ਤੋਂ ਬਾਅਦ ਉਹ ਨੰਗਲ ਥਾਣੇ ਦੇ ਪਿੰਡ ਦੜੌਲੀ ਸਥਿਤ ਰਾਧਾ ਸਵਾਮੀ ਡੇਰੇ ‘ਚ ਸਤਿਸੰਗ ‘ਚ ਸ਼ਾਮਲ ਹੋਏ। ਸਵੇਰੇ 9:35 ਮਿੰਟ ‘ਤੇ ਡੇਰਾ ਪ੍ਰਮੁੱਖ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਉਨ੍ਹਾਂ ਦੀ ਗੰਭੀਰਪੁਰ ਸਥਿਤ ਰਿਹਾਇਸ਼ ‘ਤੇ ਮਿਲੇ। ਮੰਤਰੀ ਬੈਂਸ ਦੇ ਪਰਿਵਾਰ ਦੇ ਮੈਂਬਰ ਵੀ ਉੱਥੇ ਮੌਜੂਦ ਸਨ।

ਫਿਰ ਡੇਰਾ ਪ੍ਰਮੁੱਖ ਸਵੇਰੇ 9:55 ਵਜੇ ਪੁਲਿਸ ਥਾਣਾ ਆਨੰਦਪੁਰ ਸਾਹਿਬ ਦੇ ਪਿੰਡ ਅਗਮਪੁਰ ਸਥਿਤ ਰਾਧਾ ਸਵਾਮੀ ਸਤਿਸੰਗ ਘਰ ਪਹੁੰਚੇ ਤੇ ਉੱਥੇ ਸਤਿਸੰਗ ‘ਚ ਸ਼ਾਮਲ ਹੋਏ। ਤਿੰਨੋਂ ਸਤਿਸੰਗ ਘਰਾਂ ‘ਚ ਡੇਰਾ ਪ੍ਰਮੁੱਖ ਦੀ ਸ਼ਿਰਕਤ ਦੇ ਮੌਕੇ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਪੈਰੋਕਾਰ ਮੌਜੂਦ ਸਨ। ਅਗਮਪੁਰ ‘ਚ ਸਭ ਤੋਂ ਵੱਧ ਪੈਰੋਕਾਰਾਂ ਦੀ ਮੌਜੂਦਗੀ ਸੀ।

Leave a Reply

Your email address will not be published. Required fields are marked *