ਹੜ੍ਹ ਪੀੜਤਾਂ ਦੇ ਮਸਲੇ ਵਿਚਾਰਨ ਲਈ SKM ਪੰਜਾਬ ਦੀ ਮੀਟਿੰਗ 27 ਸਤੰਬਰ ਨੂੰ ਚੰਡੀਗੜ੍ਹ ਵਿਖੇ : ਮਨਜੀਤ ਧਨੇਰ

ਚੰਡੀਗੜ੍ਹ – ਕਿਸਾਨਾਂ ਮਜ਼ਦੂਰਾਂ ਦੀ ਜਮਾਤੀ ਸਾਂਝ ਦਾ ਝੰਡਾ ਬੁਲੰਦ ਕਰਦਿਆਂ ਪੱਛਮੀ ਯੂਪੀ ਦੇ ਸ਼ਾਮਲੀ ਜ਼ਿਲ੍ਹੇ ਤੋਂ ਕਿਸਾਨ ਏਕਤਾ ਕੇਂਦਰ ਅਤੇ ਮਜ਼ਦੂਰ ਸੰਘਰਸ਼ ਸੰਗਠਨ ਦੇ ਆਗੂ ਹੜ੍ਹ ਪੀੜਤਾਂ ਵਾਸਤੇ ਸਹਾਇਤਾ ਦੀ ਦੂਜੀ ਖੇਪ ਲੈ ਕੇ 22 ਸਤੰਬਰ ਦੀ ਸ਼ਾਮ ਨੂੰ ਫਾਜ਼ਿਲਕਾ ਪਹੁੰਚੇ। ਇਨ੍ਹਾਂ ਆਗੂਆਂ ਵਿੱਚ ਕਿਸਾਨ ਏਕਤਾ ਕੇਂਦਰ ਦੇ ਜ਼ਿਲਾ ਪ੍ਰਧਾਨ ਸੁਬੋਧ ਪੰਵਾਰ, ਜ਼ਿਲਾ ਕਮੇਟੀ ਮੈਂਬਰ ਬੀਰਸੈਨ, ਰਣਵੀਰ ਸਿੰਘ ਉਰਫ ਪਾਲੇ ਰਾਮ, ਵਿਜਿਤ ਪੰਵਾਰ ਅਤੇ ਮਜ਼ਦੂਰ ਸੰਘਰਸ਼ ਸੰਗਠਨ ਦੇ ਅਮਿਤ ਕੁਮਾਰ, ਆਸ਼ੂ ਸਮਸ਼ੇਰ ਅਤੇ ਸੁਧੀਰ ਕੁਮਾਰ ਸ਼ਾਮਲ ਹਨ। ਇਹ ਵੀ ਦੱਸਣ ਯੋਗ ਹੈ ਕਿ ਕਿਸਾਨ ਆਗੂ ਰਣਵੀਰ ਸਿੰਘ ਉਰਫ ਪਾਲੇ ਰਾਮ 75 ਸਾਲ ਤੋਂ ਵੱਧ ਉਮਰ ਦੇ ਹਨ। ਇਸ ਦੇ ਬਾਵਜੂਦ ਉਹ ਯੂਪੀ ਤੋਂ ਸਹਾਇਤਾ ਲੈ ਕੇ ਪੰਜਾਬ ਪਹੁੰਚੇ। ਇਸ ਤੋਂ ਪਹਿਲਾਂ ਇਹਨਾਂ ਜਥੇਬੰਦੀਆਂ ਵੱਲੋਂ 1000 ਮੱਛਰਦਾਨੀਆਂ , ਔਰਤਾਂ ਦੇ ਵਰਤਣ ਲਈ ਇੱਕ ਹਜ਼ਾਰ ਪੈਕਟ ਸੈਨਟਰੀ ਪੈਡ‌ ਅਤੇ ਬੱਚਿਆਂ ਵਾਸਤੇ 500 ਡਾਈਪਰ ਦੇ ਕੇ ਗਏ ਸਨ।

ਪੰਜਾਬ ਵੱਲ ਚੱਲਣ ਤੋਂ ਪਹਿਲਾਂ ਉਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਨਾਲ ਰਾਬਤਾ ਕਾਇਮ ਕਰ ਲਿਆ ਸੀ। ਫਾਜ਼ਿਲਕਾ ਵਿਖੇ ਉਹਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ ਅਤੇ ਜ਼ਿਲ੍ਹਾ ਕਮੇਟੀ ਵੱਲੋਂ ਜੀ ਆਇਆਂ ਕਹਿੰਦਿਆਂ ਰਾਤ ਰਹਿਣ ਦਾ ਪ੍ਰਬੰਧ ਕੀਤਾ ਗਿਆ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ, ਸਾਹਿਲ ਕੰਬੋਜ, ਸਾਜਨ ਕੁਮਾਰ, ਲਵਪ੍ਰੀਤ ਅਤੇ ਰਵਿੰਦਰ ਕੁਮਾਰ ਇਹਨਾਂ ਸਾਥੀਆਂ ਦੇ ਨਾਲ ਗਏ ਅਤੇ ਯੂਪੀ ਵਾਲੇ ਸਾਥੀਆਂ ਵੱਲੋਂ 90,000/- ਰੁਪਏ ਦਾ ਮੱਕੀ ਦਾ ਬੀਜ ਖਰੀਦ ਕੇ ਫਾਜ਼ਿਲਕਾ ਦੇ ਪਿੰਡ ਢਾਣੀ ਮੋਹਣਾ ਰਾਮ, ਢਾਣੀ ਬਚਨ ਸਿੰਘ, ਲਾਧੂਕਾ ਅਤੇ ਘੁਰਕਾ ਦੇ ਕਿਸਾਨਾਂ ਨੂੰ ਸਾਂਝੇ ਹਰੇ ਚਾਰੇ ਦੀ ਬਿਜਾਈ ਵਾਸਤੇ ਦਿੱਤਾ ਗਿਆ। ਇਸ ਤੋਂ ਇਲਾਵਾ 87,000/- ਰੁਪਏ, ਡੀਜ਼ਲ ਵਾਸਤੇ ਪੈਟਰੋਲ ਪੰਪ ਤੇ ਜਮ੍ਹਾਂ ਕਰਵਾ ਦਿੱਤੇ ਹਨ। ਢਾਣੀ ਮੋਹਣਾ ਰਾਮ ਵਿਖੇ ਮੱਕੀ ਦੀ ਬਿਜਾਈ ਸ਼ੁਰੂ ਕਰ ਦਿੱਤੀ ਗਈ ਹੈ। ਉਸ ਤੋਂ ਬਾਅਦ ਬਾਕੀ ਪਿੰਡਾਂ ਵਿੱਚ ਭਾਕਿਯੂ ਏਕਤਾ ਡਕੌਂਦਾ ਦੀ ਦੇਖ ਰੇਖ ਹੇਠ ਬਿਜਾਈ ਕੀਤੀ ਜਾਵੇਗੀ। ਬਿਜਾਈ ਕਰਨ ਵਾਲੇ ਟਰੈਕਟਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਡੀਜ਼ਲ ਲੈਣ ਵਾਸਤੇ ਪਰਚੀ ਦੇ ਦਿੰਦੇ ਹਨ ਅਤੇ ਉਹ ਟਰੈਕਟਰ ਪੈਟਰੋਲ ਪੰਪ ਤੇ ਪਰਚੀ ਦਿਖਾ ਕੇ ਡੀਜ਼ਲ ਲੈ ਲੈਂਦਾ ਹੈ।

Leave a Reply

Your email address will not be published. Required fields are marked *