ਸ਼੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਦੋਸ਼ੀਆਂ ਨੇ ਕੇਰਲ ਦੇ ਸਾਬਕਾ CM ਦੇ ਨਾਮ ‘ਤੇ ਬਣਾਈ ਗਈ ਫਰਜ਼ੀ ਮੇਲ ID, ਜਾਂਚ ‘ਚ ਆਇਆ ਸਾਹਮਣੇ

ਅੰਮ੍ਰਿਤਸਰ : ਸ਼੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਦੋਸ਼ੀਆਂ ਨੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਪਿਨਾਇਰੀ ਵਿਜ਼ਯਨ ਦਾ ਫਰਜ਼ੀ ਪਤਾ ਵਰਤ ਕੇ ਮੇਲ ਬਣਾਈ ਹੈ। ਇਸ ਵਿਚ ਲਿਖਿਆ ਗਿਆ ਹੈ ਕਿ ਕੱਲ ਵਾਲੀ ਈਮੇਲ ਪਿਨਾਇਰੀ ਵਿਜ਼ਯਨ ਵੱਲੋਂ ਭੇਜੀ ਗਈ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਕਿ ਚਾਰ ਆਰਡੀਐਕਸ ਸ਼੍ਰੀ ਹਰਿਮੰਦਰ ਸਾਹਿਬ ਵਿਚ ਭੇਜੇ ਗਏ ਹਨ। ਈਮੇਲ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਚਾਰ ਆਰਡੀਐਕਸ ਅਤੇ ਆਈਈਡੀ ਦਾ ਪਤਾ ਲਗਾਇਆ ਜਾ ਸਕਦਾ ਹੈ।
ਹਾਲਾਂਕਿ ਬੰਬ ਨਿਰੋਧਕ ਦਸਤਿਆਂ ਨੇ ਪਹੁੰਚ ਕੇ ਤਲਾਸ਼ੀ ਲਈ, ਪਰ ਕਿਸੇ ਵੀ ਕਿਸਮ ਦੇ ਵਿਸਫੋਟਕ ਦਾ ਕੋਈ ਪਤਾ ਨਹੀਂ ਲੱਗਾ। ਮੇਲ ਵਿਚ ਇਹ ਵੀ ਦਰਸਾਇਆ ਗਿਆ ਹੈ ਕਿ ਜੇ ਚਾਰ ਆਈਈਡੀ ਜ਼ਿਆਦਾ ਗਰਮ ਜਾਂ ਆਕਸੀਕ੍ਰਿਤ ਹੋ ਜਾਂਦੇ ਹਨ, ਤਾਂ ਉਹ ਆਪਣੇ ਆਪ ਵਿਚ ਵਿਸਫੋਟ ਕਰ ਸਕਦੇ ਹਨ। ਇਸ ਲਈ, ਕਿਰਪਾ ਕਰਕੇ ਪਵਿੱਤਰ ਮੰਦਰ ਦੇ ਕੈਂਪਸ ਦੀ ਦੁਬਾਰਾ ਜਾਂਚ ਕੀਤੀ ਜਾਵੇ। ਮੰਦਰ ਦੀਆਂ ਪਾਈਪਾਂ ਨੂੰ ਐਕਸਰੇ ਸਕੈਨਰ ਨਾਲ ਜਾਂਚਣ ਦੀ ਵੀ ਸਿਫਾਰਸ਼ ਕੀਤੀ ਗਈ ਹੈ।

Leave a Reply

Your email address will not be published. Required fields are marked *