ਹਰਿਆਣਾ ਦੇ ਰੋਹਤਕ ਵਿਚ ਭੂਚਾਲ ਦੇ ਝਟਕੇ

ਰੋਹਤਕ ਵਿਚ ਅੱਜ ਵੱਡੇ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਤੜਕੇ ਪੌਣੇ ਇਕ ਵਜੇ (12:46) ਦੇ ਕਰੀਬ ਆਏ ਝਟਕਿਆਂ ਦੀ ਰਿਕਟਰ ਸਕੇਲ ’ਤੇ ਤੀਬਰਤਾ 3.3 ਮਾਪੀ ਗਈ।

ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ ਦਾ ਕੇਂਦਰ ਰੋਹਤਕ ਤੋਂ ਪੂਰਬ ਵੱਲ 15 ਕਿਲੋਮੀਟਰ ਦੂਰ ਧਰਤੀ ਹੇਠਾਂ 10 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਹਾਲਾਂਕਿ ਇਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਰਿਹਾ।
ਪਿਛਲੇ ਦਸ ਦਿਨਾਂ ਵਿਚ ਹਰਿਆਣਾ ’ਚ ਭੂਚਾਲ ਦੇ ਇਹ ਤੀਜੇ ਝਟਕੇ ਹਨ। ਪਿਛਲੇ ਸ਼ੁੱਕਰਵਾਰ ਨੂੰ ਰੋਹਤਕ ਦੇ ਨਾਲ ਲੱਗਦੇ ਝੱਜਰ ਜ਼ਿਲ੍ਹੇ ਨੇੇੜੇ 3.7 ਦੀ ਤੀਬਰਤਾ ਵਾਲੇ ਝਟਕੇ ਮਹਿਸੂਸ ਕੀਤੇ ਗਏ ਹਨ।

ਇਸ ਤੋਂ ਇਕ ਦਿਨ ਪਹਿਲਾਂ ਝੱਜਰ ਵਿਚ 4.4 ਦੀ ਸ਼ਿੱਦਤ ਵਾਲਾ ਭੂਚਾਲ ਆਇਆ, ਜਿਸ ਦੇ ਝਟਕੇ ਕੌਮੀ ਰਾਜਧਾਨੀ ਤੇ ਨਾਲ ਲੱਗਦੇ ਇਲਾਕਿਆਂ ਵਿਚ ਮਹਿਸੂਸ ਕੀਤੇ ਗਏ।

Leave a Reply

Your email address will not be published. Required fields are marked *