ਤਰਨਤਾਰਨ ਹਲਕੇ ‘ਚ ਅਕਾਲੀ ਦਲ ਕਰੇਗਾ ਵੱਡਾ ਰਾਜਨੀਤਿਕ ਧਮਾਕਾ! 20 ਜੁਲਾਈ ਨੂੰ ਝਬਾਲ ‘ਚ ਹੋਵੇਗੀ ਵੱਡੀ ਰੈਲੀ, ਸੁਖਬੀਰ ਬਾਦਲ ਕਰਨਗੇ ਅਗਵਾਈ

ਤਰਨਤਾਰਨ: ਹਲਕਾ ਤਰਨ ਤਾਰਨ ਦੇ ਕਸਬਾ ਝਬਾਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸਰਮੁੱਖ ਸਿੰਘ ਝਬਾਲ ਦਾ ਨਗਰ ਵੀ ਹੈ ਵਿੱਖੇ ਸ਼੍ਰੋਮਣੀ ਅਕਾਲੀ ਦਲ 20 ਜੁਲਾਈ ਨੂੰ ਜ਼ਿਮਨੀ ਚੋਣ ਦੇ ਆਗਾਜ਼ ਲਈ ਵੱਡੀ ਰੈਲੀ ਵਿੱਚ ਇੱਕ ਵੱਡਾ ਰਾਜਨੀਤਿਕ ਧਮਾਕਾ ਕਰੇਗਾ। ਇਸ ਰੈਲੀ ਵਿੱਚ ਤਰਨ ਤਾਰਨ ਹਲਕੇ ਅੰਦਰ ਰਾਜਨੀਤਿਕ ਤੌਰ ‘ਤੇ ਇੱਕ ਸ਼ਕਤੀਸ਼ਾਲੀ ਹੋਂਦ ਰੱਖਣ ਵਾਲਾ “ਅਜਾਦ ਗਰੁੱਪ” ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਵੇਗਾ।

ਆਜ਼ਾਦ ਗਰੁੱਪ ਨੇ ਪਿਛਲੇ ਦਿਨੀਂ ਮੀਟਿੰਗ ਕਰਕੇ ਆਪਣਾ ਆਗੂ ਇੱਕ ਸੋਸ਼ਲ ਵਰਕਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਚੁਣ ਲਿਆ ਹੈ। ਇਸ ਗਰੁੱਪ ਕੋਲ 104 ਪੰਚਾਇਤਾਂ ‘ਚੋ 43 ਮੌਜੂਦਾ ਸਰਪੰਚ ਤੇ ਬਾਕੀ ਸਾਬਕਾ ਸਰਪੰਚ ਤੇ ਨਗਰ ਕੌਂਸਲ ਤਰਨ ਤਾਰਨ ਦੇ 25 MCs ਵਿੱਚੋਂ 8 ਮੌਜੂਦਾ MCs ਤੇ ਬਾਕੀ 17 ਵਾਰਡਾਂ ਤੋਂ ਵੀ ਚੋਣ ਲੜਣ ਵਾਲੇ ਉਮੀਦਵਾਰ ਤੇ ਇਸ ਗਰੁੱਪ ਦੇ ਸਾਰੇ ਹਜ਼ਾਰਾਂ ਸਮਰਥਕ ਰੈਲੀ ਵਿੱਚ ਸ਼ਾਮਲ ਹੋ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਨਗੇ।

Leave a Reply

Your email address will not be published. Required fields are marked *