ਚੰਡੀਗੜ੍ਹ : ਅੰਮ੍ਰਿਤਸਰ ‘ਚ ਜਸਟਿਸ ਐਨਐਸ ਸ਼ੇਖਾਵਤ ਦੀ ਸੁਰੱਖਿਆ ‘ਚ ਕੁਤਾਹੀ ਮਾਮਲੇ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਸੁਣਵਾਈ ਹੋਈ। ਇਸ ਦੌਰਾਨ ਜਸਟਿਸ ਐਨਐਸ ਸ਼ੇਖਾਵਤ ਦੇ ਪੰਜਾਬ ਦੌਰੇ ਦੌਰਾਨ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨ ਸਬੰਧੀ ਡੀਜੀਪੀ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਹਾਈ ਕੋਰਟ ਨੇ ਕਿਹਾ ਕਿ ਜੱਜ ਦੇ ਦੌਰੇ ਦੌਰਾਨ ਲੋੜੀਂਦੇ ਸੁਰੱਖਿਆ ਮੁਲਾਜ਼ਮ ਹਥਿਆਰ ਤੇ ਗੋਲਾ ਬਾਰੂਦ ਦੇ ਨਾਲ ਵਾਧੂ ਐਸਕਾਰਟ ਵਾਹਨ ਮੁਹੱਈਆ ਕਰਵਾਇਆ ਜਾਵੇਗਾ। ਰੂਟ ‘ਤੇ ਪੁਲਿਸ ਤਾਇਨਾਤ ਕੀਤੀ ਜਾਵੇ। ਜਗ੍ਹਾ ਨੂੰ ਪਹਿਲਾਂ ਸੁਰੱਖਿਅਤ ਕੀਤਾ ਜਾਵੇਗਾ। ਜੱਜ ਦੇ ਦੌਰੇ ਦੌਰਾਨ ਪੁਲਿਸ ਫੋਰਸ ਦੀ ਲੋੜੀਂਦੀ ਤਾਇਨਾਤੀ ਯਕੀਨੀ ਬਣਾਈ ਜਾਵੇਗੀ। ਜਸਟਿਸ ਐੱਨਐੱਸ ਸ਼ੇਖਾਵਟ ਦੇ ਦਫ਼ਤਰ ਅਤੇ ਸੰਬੰਧਤ ਸੀਨੀਅਰ ਪੁਲਿਸ ਸਪਰਡੈਂਟਸ ਨਾਲ ਸੂਚਨਾ ਅਤੇ ਨਿਰਦੇਸ਼ਾਂ ਦੇ ਆਦਾਨ-ਪ੍ਰਦਾਨ ਲਈ ਸੰਪਰਕ ਸਥਾਪਿਤ ਕਰਨ ਲਈ ਇਕ ਨੋਡਲ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇ। ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਵੀ ਪੰਜਾਬ ਵਾਂਗ ਜਸਟਿਸ ਸ਼ੇਖਾਵਤ ਦੇ ਦੌਰੇ ਦੌਰਾਨ ਇਨ੍ਹਾਂ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਦਾ ਹੁਕਮ ਦਿੱਤਾ।
Related Posts
ਕਿਸਾਨ ਅੰਦੋਲਨ ਦੇ 17 ਮਾਮਲੇ ਵਾਪਸ ਹੋਣ ਤੋਂ ਬਾਅਦ ਹੰਗਾਮਾ, ਕੇਜਰੀਵਾਲ ਸਰਕਾਰ ’ਤੇ 1 ਮਹੀਨੇ ਤੱਕ ਫਾਈਲ ਦਬਾਉਣ ਦੇ ਦੋਸ਼
ਨਵੀਂ ਦਿੱਲੀ, 4 ਮਾਰਚ (ਬਿਊਰੋ)- ਦਿੱਲੀ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ’ਤੇ ਦਰਜ ਕੀਤੇ ਗਏ 54 ’ਚੋਂ 17 ਮਾਮਲਿਆਂ…
ਕਾਂਗਰਸ ਨੇ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ
ਚੰਡੀਗੜ੍ਹ- ਆਗਾਮੀ 4 ਵਿਧਾਨ ਸਭਾ ਸੀਟਾਂ ‘ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਪੰਜਾਬ ਕਾਂਗਰਸ ਨੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ…
ਪ੍ਰਦੀਪ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਤਿੰਨ ਸ਼ੂਟਰਾਂ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ
ਪੰਜਾਬ ਦੇ iਜ਼ਿਲ੍ਹਾ ਫ਼ਰੀਦਕੋਟ ਵਿੱਚ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਪ੍ਰਦੀਪ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਤਿੰਨ ਸ਼ੂਟਰਾਂ ਨੂੰ …