128 ਸਾਲਾਂ ਬਾਅਦ ਓਲੰਪਿਕ ‘ਚ ਕ੍ਰਿਕਟ ਦੀ ਵਾਪਸੀ, 12 ਜੁਲਾਈ ਤੋਂ ਫੇਅਰਗ੍ਰਾਉਂਡਸ ਸਟੇਡੀਅਮ ‘ਚ ਖੇਡੇ ਜਾਣਗੇ ਮੈਚ

ਨਵੀਂ ਦਿੱਲੀ : 128 ਸਾਲਾਂ ਬਾਅਦ ਓਲੰਪਿਕ ਵਿੱਚ ਕ੍ਰਿਕਟ ਦੀ ਇਤਿਹਾਸਕ ਵਾਪਸੀ ਹੋਣ ਵਾਲੀ ਹੈ। ਲਾਸ ਏਂਜਲਸ 2028 ਖੇਡਾਂ ਵਿੱਚ ਕ੍ਰਿਕਟ ਮੁਕਾਬਲਾ 12 ਜੁਲਾਈ ਨੂੰ ਸ਼ੁਰੂ ਹੋਵੇਗਾ।

ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਪੁਸ਼ਟੀ ਕੀਤੀ ਹੈ ਕਿ ਪੁਰਸ਼ ਤੇ ਮਹਿਲਾ ਟੀਮਾਂ ਟੀ-20 ਫਾਰਮੈਟ ਵਿੱਚ ਖੇਡਣਗੀਆਂ ਅਤੇ ਛੇ ਟੀਮਾਂ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮਿਆਂ ਲਈ ਮੁਕਾਬਲਾ ਕਰਨਗੀਆਂ। ਮੈਡਲ ਮੈਚ 20 ਅਤੇ 29 ਜੁਲਾਈ ਨੂੰ ਪੋਮੋਨਾ ਦੇ ਫੇਅਰਗ੍ਰਾਉਂਡਸ ਸਟੇਡੀਅਮ ਵਿੱਚ ਖੇਡੇ ਜਾਣਗੇ।

ਪੋਮੋਨਾ ਦਾ ਫੇਅਰਗ੍ਰਾਉਂਡਸ ਸਟੇਡੀਅਮ ਲਾਸ ਏਂਜਲਸ ਤੋਂ ਲਗਪਗ 50 ਕਿਲੋਮੀਟਰ ਦੂਰ ਸਥਿਤ ਹੈ। ਇਹ ਖੇਡਾਂ ਵਿੱਚ ਕ੍ਰਿਕਟ ਸਥਾਨ ਦੀ ਭੂਮਿਕਾ ਨਿਭਾਏਗਾ। ਇਸ ਦਾ ਅਸਲ ਨਾਮ ਫੇਅਰਪਲੈਕਸ ਹੈ, ਜੋ ਕਿ ਲਗਪਗ 500 ਏਕੜ ਵਿੱਚ ਫੈਲਿਆ ਹੋਇਆ ਹੈ।

1922 ਤੋਂ ਇਹ ਲਾਸ ਏਂਜਲਸ ਕਾਉਂਟੀ ਮੇਲੇ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਇਲਾਵਾ ਇੱਥੇ ਕਈ ਤਰ੍ਹਾਂ ਦੇ ਸੰਗੀਤ ਸਮਾਰੋਹ, ਵਪਾਰ ਸ਼ੋਅ, ਖੇਡ ਮੁਕਾਬਲੇ ਅਤੇ ਰਵਾਇਤੀ ਸਮਾਰੋਹ ਆਯੋਜਿਤ ਕੀਤੇ ਜਾਂਦੇ ਹਨ।

Leave a Reply

Your email address will not be published. Required fields are marked *