ਤਰਨਤਾਰਨ : ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ ਹਰਮੀਤ ਸਿੰਘ ਸੰਧੂ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਸੂਬਾ ਇੰਚਾਰਜ ਮੁਨੀਸ਼ ਸਿਸੋਦੀਆ ਦੀ ਮੌਜੂਦਗੀ ’ਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਹਾਲਾਂਕਿ ਸੰਧੂ ਦੇ ਆਪ ਵਿਚ ਸ਼ਾਮਲ ਹੋਣ ਦਾ ਲੰਮੇ ਸਮੇਂ ਕਿਆਫਾ ਲਗਾਇਆ ਜਾ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਤਰਨਤਾਰਨ ਵਿਧਾਨ ਸਭਾ ਹਲਕਾ ਜੋ ਆਪ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਖਾਲ੍ਹੀ ਐਲਾਨਿਆ ਜਾ ਚੁੱਕਾ ਹੈ, ਤੋਂ ਜਿਮਨੀ ਚੋਣ ਵਿਚ ਹਰਮੀਤ ਸਿੰਘ ਸੰਧੂ ਉਮੀਦਵਾਰ ਹੋ ਸਕਦੇ ਹਨ।
ਸਾਬਕਾ MLA ਹਰਮੀਤ ਸਿੰਘ ਸੰਧੂ AAP ’ਚ ਸ਼ਾਮਲ, ਤਰਨਤਾਰਨ ਹਲਕੇ ਦੀ ਜ਼ਿਮਨੀ ਚੋਣ ਲਈ ਹੋ ਸਕਦੇ ਹਨ ‘ਆਪ’ ਦੇ ਉਮੀਦਵਾਰ
