ਅੰਮ੍ਰਿਤਸਰ- ਬੀਐੱਸਐੱਫ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਮੋਦੇ ਦੇ ਖੇਤਾਂ ‘ਚੋਂ ਇੱਕ ਵੱਡਾ ਡਰੋਨ ਜ਼ਬਤ ਕੀਤਾ ਹੈ, ਜਿਸ ਨਾਲ ਲਗਭਗ ਸਾਢੇ 7 ਕਿਲੋਗ੍ਰਾਮ ਆਈਸ ਡਰੱਗਜ਼ ਵੀ ਜ਼ਬਤ ਕੀਤਾ ਗਿਆ ਹੈ।
ਇਸ ਡਰੱਗ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 35 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇੱਥੇ ਸੁਰੱਖਿਆ ਏਜੰਸੀਆਂ ਨੂੰ ਇਸ ਚਿੰਤਾ ‘ਚ ਪਾ ਦਿੱਤਾ ਹੈ ਕਿ ਪਹਿਲਾਂ ਸਰਹੱਦੀ ਖੇਤਰਾਂ ਵਿੱਚ ਤਸਕਰਾਂ ਦੁਆਰਾ ਮਿੰਨੀ ਡਰੋਨ ਉਡਾਏ ਜਾਂਦੇ ਸਨ, ਪਰ ਇੱਕ ਵੱਡੇ ਡਰੋਨ ਦੀ ਬਰਾਮਦਗੀ ਤੋਂ ਬਾਅਦ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਦੱਸ ਦੇਈਏ ਕਿ ਇਹ ਵੱਡਾ ਡਰੋਨ 8 ਤੋਂ 10 ਕਿਲੋਗ੍ਰਾਮ ਭਾਰ ਚੁੱਕਣ ਦੀ ਸਮਰੱਥਾ ਰੱਖਦਾ ਹੈ।
