ਯੁੱਧ ਨਸ਼ਿਆ ਵਿਰੁੱਧ: ਦੋ ਦਿਨ ਪਹਿਲਾਂ ਜੇਲ੍ਹ ਤੋਂ ਆਏ ਤਸਕਰ ਦੇ ਘਰ ‘ਤੇ ਚੱਲਿਆ ਪੀਲਾ ਪੰਜਾ

ਖੰਨਾ/ਮਲੌਦ (- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਹੁਣ ਦੀ ਪ੍ਰਕਿਰਿਆ ਤਹਿਤ ਮਲੌਦ ਵਿਖੇ ਨਗਰ ਪੰਚਾਇਤ ਮਲੌਦ ਵੱਲੋਂ ਈ.ਓ. ਹਰਨਰਿੰਦਰ ਸਿੰਘ ਅਤੇ ਪੁਲਸ ਪ੍ਰਸ਼ਾਸ਼ਨ ਵੱਲੋਂ ਐਸ.ਪੀ. ਤੇਜਵੀਰ ਸਿੰਘ ਹੁੰਦਲ ਦੀ ਅਗਵਾਈ ਹੇਠ ਅਮਰੀਕ ਸਿੰਘ ਪੁੱਤਰ ਬਲਦੇਵ ਸਿੰਘ ਦੇ ਘਰ ਨੂੰ ਢਹਿ ਢੇਰੀ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ. ਤੇਜਵੀਰ ਸਿੰਘ ਹੁੰਦਲ ਨੇ ਦੱਸਿਆ ਕਿ ਉਕਤ ਵਿਅਕਤੀ ਖਿਲਾਫ ਥਾਣਾ ਮਲੌਦ ’ਚ 3 ਭੁੱਕੀ ਅਤੇ ਅਫ਼ੀਮ ਦੇ ਪਰਚੇ ਦਰਜ਼ ਹਨ ਅਤੇ ਦੋ ਦਿਨ ਪਹਿਲਾ ਹੀ ਜੇਲ੍ਹ ਤੋਂ ਬਾਹਰ ਆਇਆ ਹੈ, ਜਿਸ ਤੇ ਨਗਰ ਪੰਚਾਇਤ ਤੇ ਸਹਿਯੋਗ ਨਾਲ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਅਧੀਨ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਈ.ਓ. ਹਰਨਰਿੰਦਰ ਸਿੰਘ ਨੇ ਕਿਹਾ ਕਿ ਉਕਤ ਉਸਾਰੀ ਵਿਚ ਮਿਉਂਸਪਲ ਐਕਟ ਅਧੀਨ ਬਿਲਡਿੰਗ ਬਾਈਲਾਜ਼ ਅਨੁਸਾਰ ਕਾਨੂੰਨ ਦੀ ਉਲੰਘਣਾ ਕੀਤੀ ਗਈ ਸੀ ਜਿਸ ਲਈ ਪਹਿਲਾ 4 ਨੋਟਿਸ ਦੇਣ ਉਪਰੰਤ ਇਹ ਨਜਾਇਜ ਉਸਾਰੀ ਢਾਹੀ ਗਈ ਹੈ।

ਪੱਤਰਕਾਰਾਂ ਦੇ ਪੁੱਛਣ ਦੇ ਉਨ੍ਹਾਂ ਕਿਹਾ ਕਿ ਭਾਂਵੇ ਪਰਚੇ ਅਮਰੀਕ ਸਿੰਘ ਤੇ ਦਰਜ਼ ਹਨ ਅਤੇ ਮਕਾਨ ਉਸ ਦੀ ਮਾਤਾ ਦੇ ਨਾਮ ਤੇ ਹੈ ਪਰ ਇਹ ਕਾਰਵਾਈ ਨਾਜਾਇਜ਼ ਉਸਾਰੀ ਹੋਣ ਦੇ ਆਧਾਰ ‘ਤੇ ਕੀਤੀ ਗਈ ਹੈ। ਇਸ ਮੌਕੇ ਡੀ.ਐੱਸ.ਪੀ. ਕਮਰਵੀਰ ਸਿੰਘ ਤੂਰ, ਡੀ.ਐੱਸ.ਪੀ. ਪਾਇਲ ਹੇਮੰਤ ਮਲਹੋਤਰਾ, ਥਾਣਾ ਮੁੱਖੀ ਸਤਨਾਮ ਸਿੰਘ, ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ, ਜੇ.ਈ. ਹਰਪ੍ਰੀਤ ਸਿੰਘ, ਜੂਨੀਅਰ ਸਹਾਇਕ ਗੁਰਜੀਤ ਸਿੰਘ ਰੋੜੀਆ, ਰਾਕੇਸ਼ ਕੁਮਾਰ, ਮੁਨਸ਼ੀ ਹਰਮਿੰਦਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *