IND vs ENG ; ਇੰਗਲੈਂਡ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ

ਸਪੋਰਟਸ ਡੈਸਕ- ਭਾਰਤ ਤੇ ਇੰਗਲੈਂਡ ਵਿਚਾਲੇ 5 ਮੈਚਾਂ ਦੀ ਟੈਸਟ ਲੜੀ ਦਾ ਪਹਿਲਾ ਮੁਕਾਬਲਾ ਇੰਗਲੈਂਡ ਦੇ ਲੀਡਜ਼ ਸਥਿਤ ਹੈਡਿੰਗਲੇ ‘ਚ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਸ਼ੁੱਭਮਨ ਗਿੱਲ ਜਿੱਥੇ ਪਹਿਲੀ ਵਾਰ ਭਾਰਤੀ ਕਪਤਾਨ ਵਜੋਂ ਮੈਦਾਨ ‘ਚ ਉੱਤਰੇ ਹਨ, ਉੱਥੇ ਹੀ ਇੰਗਲਿਸ਼ ਟੀਮ ਦੀ ਕਮਾਨ ਬੇਨ ਸਟੋਕਸ ਦੇ ਹੱਥ ਹੋਵੇਗੀ।

ਇਸ ਮੁਕਾਬਲੇ ‘ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਮਗਰੋਂ ਭਾਰਤੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਵੱਲੋਂ ਕੇ.ਐੱਲ. ਰਾਹੁਲ ਤੇ ਯਸ਼ਸਵੀ ਜਾਇਸਵਾਲ ਓਪਨਿੰਗ ਕਰਨ ਉਤਰੇ ਹਨ।

ਇਹ ਮੈਚ ਭਾਰਤੀ ਕ੍ਰਿਕਟ ਟੀਮ ਲਈ ਇਸ ਲਈ ਖ਼ਾਸ ਹੈ, ਕਿਉਂਕਿ ਟੀਮ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਰਵੀਚੰਦਰਨ ਅਸ਼ਵਿਨ ਦੇ ਸੰਨਿਆਸ ਤੋਂ ਬਾਅਦ ਆਪਣਾ ਪਹਿਲਾ ਟੈਸਟ ਮੈਚ ਖੇਡਣ ਉਤਰੀ ਹੈ, ਜਿਸ ਮਗਰੋਂ ਸ਼ੁੱਭਮਨ ਗਿੱਲ ਨੂੰ ਭਾਰਤੀ ਕ੍ਰਿਕਟ ਟੀਮ ਦੀ ਕਪਤਾਨੀ ਸੌਂਪੀ ਗਈ ਹੈ, ਜਦਕਿ ਰਿਸ਼ਭ ਪੰਤ ਨੂੰ ਉਪ-ਕਪਤਾਨ ਐਲਾਨਿਆ ਗਿਆ ਹੈ।

ਪਲੇਇੰਗ-11

ਇੰਗਲੈਂਡ ; ਜ਼ੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਬੇਨ ਸਟੋਕਸ (ਕਪਤਾਨ), ਜੈਮੀ ਸਮਿਥ, ਕ੍ਰਿਸ ਵੋਕਸ, ਬ੍ਰਾਈਡਨ ਕਾਰਸ, ਜੋਸ਼ ਟੰਗ, ਸ਼ੋਏਬ ਬਸ਼ੀਰ

ਭਾਰਤ ; ਯਸ਼ਸਵੀ ਜਾਇਸਵਾਲ ਕੇ.ਐੱਲ. ਰਾਹੁਲ, ਸਾਈ ਸੁਦਰਸ਼ਨ, ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ, ਕਰੁਣ ਨਾਇਰ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਪ੍ਰਸਿਧ ਕ੍ਰਿਸ਼ਨ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।

Leave a Reply

Your email address will not be published. Required fields are marked *