ਹਿਮਾਚਲ ਦੇ ਡਿਪਟੀ CM ਤੇ MLA ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਸ਼ੂਟਰ ਨੇ ਲਿਖਿਆ- ‘ਇਸ ਵਾਰ ਸਿਆਸਤਦਾਨ ‘ਤੇ ਚੱਲੇਗੀ ਤਲਵਾਰ’

ਊਨਾ। ਊਨਾ ਦੇ ਹਰੋਲੀ ਪੁਲਿਸ ਸਟੇਸ਼ਨ ਵਿੱਚ ਬੀਤੀ ਰਾਤ ਇੱਕ ਗੰਭੀਰ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਅਤੇ ਗਗਰੇਟ ਵਿਧਾਇਕ ਰਾਕੇਸ਼ ਕਾਲੀਆ ਨੂੰ ਇੰਟਰਨੈੱਟ ਮੀਡੀਆ ਰਾਹੀਂ ਅਸਿੱਧੇ ਤੌਰ ‘ਤੇ ਤਲਵਾਰ ਨਾਲ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਹਰੋਲੀ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਜੋਸ਼ੀ ਪੁੱਤਰ ਅਰੁਣ ਕੁਮਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *