ਵਡੋਦਰਾ : PM ਮੋਦੀ ਅੱਜ ਗੁਜਰਾਤ ਦੌਰੇ ’ਤੇ ਹਨ। PM ਮੋਦੀ ਵਡੋਦਰਾ ਪਹੁੰਚ ਗਏ ਹਨ, ਜਿੱਥੇ ਉਹ ਇਕ ਮੇਗਾ ਰੈਲੀ ਕਰ ਰਹੇ ਹਨ। PM ਮੋਦੀ ਦੇ ਸਵਾਗਤ ਵਿਚ ਸੈਂਕੜੇ ਲੋਕ ਸ਼ਾਮਲ ਹੋਏ ਹਨ, ਜਿਨ੍ਹਾਂ ਦਾ PM ਨੇ ਹੱਥ ਹਿਲਾ ਕੇ ਸਵਾਗਤ ਕੀਤਾ। ਆਪ੍ਰੇਸ਼ਨ ਸਿੰਦੂਰ ਦੇ ਬਾਅਦ ਇਹ ਪਹਿਲੀ ਵਾਰੀ ਹੈ ਜਦੋਂ PM ਆਪਣੇ ਗ੍ਰਹਿ ਰਾਜ ਵਿਚ ਗਏ ਹਨ।
PM ਮੋਦੀ ਦੀ ਇਸ ਯਾਤਰਾ ਵਿਚ 82,000 ਕਰੋੜ ਰੁਪਏ ਦੀ ਲਾਗਤ ਵਾਲੀਆਂ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ ਅਤੇ ਨਾਲ ਹੀ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਦਾ 25,000 ਤੋਂ ਵੱਧ ਔਰਤਾਂ ਵਲੋਂ ਸ਼ਾਹੀ ਸਵਾਗਤ ਕੀਤਾ ਗਿਆ, ਜੋ ਇਕ ਵਿਸ਼ੇਸ਼ ‘ਸਿੰਦੂਰ ਸਨਮਾਨ ਯਾਤਰਾ’ ਵਿਚ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕਰ ਰਹੀਆਂ ਸਨ।