ਅੰਮ੍ਰਿਤਸਰ : ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਤਿੰਨ ਅੱਤਵਾਦੀਆਂ ਨੂੰ ਨੇਪਾਲ ਭੱਜਣ ਤੋਂ ਪਹਿਲਾਂ ਹੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਨੂੰ ਬਿਹਾਰ ਦੇ ਕੁਮਾਰਖੰਡ ਇਲਾਕੇ ਦੇ ਪਿੰਡ ਮਾਦਪੁਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਕਰਨਦੀਪ ਯਾਦਵ, ਮੁਕੇਸ਼ ਅਤੇ ਸਾਜਨ ਸਿੰਘ ਵਾਸੀ ਖੰਡਵਾਲਾ, ਛੇਹਰਟਾ ਵਜੋਂ ਕੀਤੀ ਹੈ। ਪੁਲਿਸ ਸ਼ਨੀਵਾਰ ਦੇਰ ਰਾਤ ਤਕ ਤਿੰਨਾਂ ਦੋਸ਼ੀਆਂ ਨੂੰ ਅੰਮ੍ਰਿਤਸਰ ਲੈ ਜਾਵੇਗੀ। ਸੀਪੀ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਸ਼ੁੱਕਰਵਾਰ ਅੱਧੀ ਰਾਤ 12.50 ਵਜੇ ਠਾਕੁਰ ਦੁਆਰਾ ਮੰਦਰ ‘ਤੇ ਕੀਤੇ ਗਏ ਗ੍ਰੇਨੇਡ ਹਮਲੇ ‘ਚ ਫੜੇ ਗਏ ਤਿੰਨਾਂ ਦੋਸ਼ੀਆਂ ਦੀ ਕਿਤੇ ਨਾ ਕਿਤੇ ਕੋਈ ਕੜੀ ਹੋ ਸਕਦੀ ਹੈ।
BKI ਦੇ ਤਿੰਨ ਅੱਤਵਾਦੀ ਗ੍ਰਿਫਤਾਰ, ਨੇਪਾਲ ਭੱਜਣ ਤੋਂ ਪਹਿਲਾਂ ਹੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਕੀਤਾ ਗ੍ਰਿਫਤਾਰ
