ਬਿਕਰਮ ਸਿੰਘ ਮਜੀਠੀਆ ਨੇ ਕੌਂਸਲਰ ਦੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ, ਪੀੜਤ ਪਰਿਵਾਰ ਨੇ ਸੀਬੀਆਈ ਜਾਂਚ ਦੀ ਕੀਤੀ ਮੰਗ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੌਜੂਦਾ ਕੌਂਸਲਰ ਹਰਜਿੰਦਰ ਸਿੰਘ ਬਾਹਮਣ ਜਿਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜੰਡਿਆਲਾ ਗੁਰੂ ਪਹੁੰਚ ਕੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ|

ਮਜੀਠੀਆ ਨੇ ਕਿਹਾ ਕਿ ਜੇਕਰ ਪੁਲਿਸ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਸਾਡਾ ਜੁਝਾਰੂ ਵਰਕਰ ਹਰਜਿੰਦਰ ਸਿੰਘ ਕੌਂਸਲਰ ਨਾਲ ਇਹ ਭਾਣਾ ਨਾ ਵਰਤਦਾ। ਕਿਉਂਕਿ ਉਹਨਾਂ ਦੇ ਘਰ ਪਹਿਲਾਂ ਵੀ ਗੋਲੀਆਂ ਚਲਾਈਆਂ ਗਈਆਂ ਸਨ|

ਮਜੀਠੀਆ ਨੇ ਬੜੇ ਦੁਖੀ ਮਨ ਨਾਲ ਕਿਹਾ ਕਿ ਸਾਡਾ ਜੁਝਾਰੂ ਵਰਕਰ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਲਾਪਰਵਾਹੀ ਕਰਕੇ ਗੋਲੀਆਂ ਦਾ ਸ਼ਿਕਾਰ ਹੋ ਗਿਆ। ਜਿੰਨਾ ਚਿਰ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਨਾ ਚਿਰ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਮ੍ਰਿਤਕ ਹਰਜਿੰਦਰ ਸਿੰਘ ਕੌਂਸਲਰ ਦਾ ਸਸਕਾਰ ਨਹੀਂ ਕਰਾਂਗੇ| ਉਹਨਾ ਕਿਹਾ ਕਿ ਗੁਰਦੁਆਰਾ ਸਾਹਿਬ ਐਤਵਾਰ ਦਾ ਦਿਨ ਹਜ਼ਾਰਾਂ ਸੰਗਤਾਂ ਗੁਰੂ ਘਰ ਨਤਮਸਤਕ ਹੁੰਦੀਆਂ ਹਨ ਇਸ ਭੀੜ ਭੜਕੇ ਵਾਲੇ ਇਲਾਕੇ ਵਿੱਚ ਗੋਲੀਆਂ ਚਲਾ ਕੇ ਹਮਲਾਵਰਾਂ ਵੱਲੋਂ ਚਲੇ ਜਾਣਾ ਬਹੁਤ ਦੁਖਦਾਈ ਤੇ ਪੁਲਿਸ ਦੀ ਨਲਾਇਕੀ ਜਗ ਜਾਹਰ ਹੋ ਰਹੀ ਹੈ| ਉਹਨਾਂ ਕਿਹਾ ਕਿ ਪੁਲਿਸ ਵੱਲੋਂ ਪਰਿਵਾਰ ਨੂੰ ਇਨਸਾਫ ਦਵਾਉਣ ਦੀ ਬਜਾਏ ਵਾਰਦਾਤ ਵਾਲੀ ਥਾਂ ਦੇ ਲਾਗਲੇ ਸੀਸੀਟੀ ਕੈਮਰਿਆਂ ਦੀਆਂ ਵੀਡੀਓ ਵੀ ਜਬਤ ਕਰ ਲਈਆਂ ਗਈਆਂ ਹਨ| ਮਜੀਠੀਆ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੁਖੀ ਪਰਿਵਾਰ ਤੇ ਸਿਆਸੀ ਦਬਾਅ ਨਾ ਪਾਉਣ ਕਿਉ ਕਿ ਪਰਿਵਾਰ ਦਾ ਕਹਿਣਾ ਕਿ ਜਿੰਨਾ ਚਿਰ ਸਾਨੂੰ ਇਨਸਾਫ ਨਾ ਮਿਲਿਆ ਉਨਾ ਚਿਰ ਮ੍ਰਿਤਕ ਹਰਜਿੰਦਰ ਸਿੰਘ ਬਾਹਮਣ ਦਾ ਸਸਕਾਰ ਨਹੀਂ ਕਰਾਂਗੇ ਤੇ ਇਨਸਾਫ ਲਈ ਸੀਬੀਆਈ ਦੀ ਜਾਂਚ ਕਰਵਾਈ ਜਾਵੇ| ਇਸ ਮੌਕੇ

Leave a Reply

Your email address will not be published. Required fields are marked *