ਪਟਿਆਲਾ : ਕਪੂਰਥਲਾ ਜੇਲ੍ਹ ਵਿਚ ਬੰਦ ਗੈਂਗਸਟਰ ਦੇ ਇਸ਼ਾਰਿਆਂ ’ਤੇ ਵਾਰਦਾਤਾਂ ਕਰਨ ਵਾਲੇ ਤਿੰਨ ਮੁਲਜਮਾਂ ਨੂੰ ਰਾਜਪੁਰਾ ਸਪੈਸ਼ਨ ਸੈੱਲ ਦੀ ਪੁਲਿਸ ਟੀਮ ਨੇ ਪਿਸਟਲਾਂ, ਜਿੰਦਾ ਕਾਰਤੂਸ ਅਤੇ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਐਸ.ਐਸ.ਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜਮ ਕਪੂਰਥਲਾ ਜੇਲ ਵਿੱਚ ਬੰਦ ਗੈਂਗਸਟਰ ਪ੍ਰਿੰਸ ਅਤੇ ਗੋਲੂ ਨਾਮ ਦੇ ਗੁਰਗੇ ਹਨ ਤੇ ਉਹਨਾ ਦੇ ਇਸ਼ਾਰਿਆ ’ਤੇ ਹੀ ਕੰਮ ਕਰਦੇ ਹਨ। ਜੋ ਕਿ ਡਕੈਤੀਆਂ ਕਰਨ, ਫਿਰੋਤਤੀਆਂ ਮੰਗਣ, ਅਸਲਾ ਤਸਕਰੀ ਅਤੇ ਹੋਰ ਸੰਗੀਨ ਜੁਰਮ ਕਰਨ ਵਿੱਚ ਕਾਫੀ ਜਿਆਦਾ ਸਰਗਰਮ ਹਨ। ਪ੍ਰਿੰਸ ਅਤੇ ਗੋਲੂ ਖਿਲਾਫ ਫਿਰੋਤੀ, ਮਾਰ-ਕੁੱਟ, ਅਸਲਾ ਤਸਕਰੀ ਦੇ ਮੁਕੱਦਮੇ ਦਰਜ ਹਨ। ਇਨਾਂ ਦੋਵਾ ਦੇ ਹੋਰ ਵੀ ਨਾਮੀ ਗੈਂਗਸਟਰਾਂ ਨਾਲ ਸਬੰਧ ਹਨ, ਜੋ ਆਪਣੇ ਇਸ਼ਾਰਿਆਂ ’ਤੇ ਜੇਲ ਵਿੱਚ ਬੈਠੇ ਹੀ ਵਾਰਦਾਤਾ ਨੂੰ ਅੰਜਾਮ ਦਿਵਾਉਂਦੇ ਹਨ। ਐੱਸ.ਐੱਸ.ਪੀ ਨੇ ਕਿਹਾ ਕਿ ਇਹਨਾ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਭਵਿੱਖ ਵਿੱਚ ਹੋਣ ਵਾਲੀ ਸੰਗੀਨ ਘਟਨਾ ਨੂੰ ਰੋਕਿਆ ਗਿਆ ਹੈ। ਉਕਤਾਨ ਦੋਸ਼ੀਆਨ ਦੇ ਹੋਰ ਸਾਥੀਆ ਦੀ ਭਾਲ ਜਾਰੀ ਹੈ, ਜਿਨਾ ਪਾਸੋ ਹੋਰ ਵੀ ਹਥਿਆਰ ਬ੍ਰਾਮਦ ਹੋਣ ਅਤੇ ਹੋਰ ਅਹਿਮ ਖੁਲਸੇ ਹੋਣ ਦੀ ਉਮੀਦ ਹੈ।
Kapurthala Jail ‘ਚ ਬੰਦ ਗੈਂਗਸਟਰਾਂ ਦੇ ਇਸ਼ਾਰੇ ’ਤੇ ਵਾਰਦਾਤਾਂ ਕਰਨ ਵਾਲੇ ਤਿੰਨ ਮੁਲਜ਼ਮ Patiala Police ਨੇ ਕੀਤੇ ਗ੍ਰਿਫ਼ਤਾਰ
