ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਵਿਚਕਾਰ ਸੀਜ਼ਫਾਇਰ ਦੇ ਬਾਅਦ ਸੋਮਵਾਰ ਦੁਪਹਿਰ ਤਿੰਨੋਂ ਫ਼ੌਜਾਂ ਦੇ ਡੀਜੀ ਪ੍ਰੈਸ ਬ੍ਰੀਫਿੰਗ ਕਰ ਰਹੇ ਹਨ। ਇਸ ਦੌਰਾਨ ਆਪਰੇਸ਼ਨ ਸਿੰਦੂਰ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਦੱਸ ਦੇਈਏ ਕਿ ਆਪਰੇਸ਼ਨ ਸਿੰਦੂਰ ਦੌਰਾਨ ਭਾਰਤੀ ਫ਼ੌਜ ਨੇ ਪਾਕਿਸਤਾਨ ‘ਚ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਪਾਕਿਸਤਾਨ ਦੇ 11 ਏਅਰਬੇਸ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਗਿਆ ਹੈ।
ਏਅਰ ਮਾਰਸ਼ਲ ਏਕੇ ਭਾਰਤੀ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਪਾਕਿਸਤਾਨੀ ਫ਼ੌਜ ਨੇ ਅੱਤਵਾਦੀਆਂ ਲਈ ਦਖ਼ਲ ਕਰਨਾ ਚੁਣਿਆ ਤੇ ਇਸ ਲਈ ਅਸੀਂ ਜਵਾਬ ਦੇਣ ਦਾ ਫੈਸਲਾ ਕੀਤਾ।
ਸਾਡੀ ਲੜਾਈ ਅੱਤਵਾਦੀਆਂ ਤੇ ਉਨ੍ਹਾਂ ਦੇ ਸਹਾਇਕ ਢਾਂਚੇ ਨਾਲ ਹੈ, ਨਾ ਕਿ ਪਾਕਿਸਤਾਨੀ ਫ਼ੌਜ ਨਾਲ।
ਸਾਡੇ ਹਥਿਆਰ ਸਮੇਂ ‘ਤੇ ਖਰੇ ਉਤਰੇ। ਸਾਡੀ ਸਵਦੇਸ਼ੀ ਵਾਇਰ ਡਿਫੈਂਸ ਸਿਸਟਮ ‘ਆਕਾਸ਼’ ਚੰਗਾ ਕੰਮ ਕਰ ਰਹੀ ਹੈ।
ਡੀਜੀਐਮਓ ਲੈਫਟੀਨੈਂਟ ਰਾਜੀਵ ਘਈ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ‘ਚ ਅੱਤਵਾਦੀ ਗਤੀਵਿਧੀਆਂ ਦਾ ਚਰਿੱਤਰ ਬਦਲ ਗਿਆ ਹੈ। ਬੇਗੁਨਾਹ ਨਾਗਰਿਕਾਂ ‘ਤੇ ਹਮਲੇ ਹੋ ਰਹੇ ਸਨ। ਪਾਕਿਸਤਾਨ ਦੇ ਪਾਪ ਦਾ ਘੜਾ ਭਰ ਚੁੱਕਾ ਹੈ।
ਸਾਡੇ ਹਵਾਈ ਖੇਤਰ ਪੂਰੀ ਤਰ੍ਹਾਂ ਚਾਲੂ ਹਨ। ਸਾਡੀ ਵਾਇਰ ਡਿਫੈਂਸ ਸਿਸਟਮ ਨੇ ਪਾਕਿਸਤਾਨੀ ਡਰੋਨ ਤੇ ਯੂਏਵੀ ਵੱਲੋਂ ਕੀਤੇ ਗਏ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਹੈ। ਬਾਕੀ ਦੇ ਡਰੋਨ ਸਾਡੇ ਮੋਢੇ ਤੋਂ ਦਾਗੇ ਗਏ ਹਥਿਆਰਾਂ ਨੇ ਮਾਰ ਗਿਰਾਏ।
ਸਾਡੀ ਬੀਐਸਐਫ ਦੀ ਵੀ ਸ਼ਲਾਘਾ ਕਰਨਾ ਚਾਹਾਂਗਾ। ਡਾਇਰੈਕਟਰ ਜਨਰਲ ਤੋਂ ਲੈ ਕੇ ਸਰਹੱਦ ‘ਤੇ ਮੌਜੂਦ ਆਖਰੀ ਜਵਾਨ ਤਕ, ਸਾਰਿਆਂ ਨੇ ਇਸ ਆਪਰੇਸ਼ਨ ‘ਚ ਸਰਗਰਮ ਹਿੱਸੇਦਾਰੀ ਨਿਭਾਈ। ਉਨ੍ਹਾਂ ਨੇ ਬਹੁਤ ਹੀ ਬਹਾਦਰੀ ਨਾਲ ਸਾਡਾ ਸਾਥ ਦਿੱਤਾ।