ਪਠਾਨਕੋਟ : ਪਠਾਨਕੋਟ ਦੇ ਡਿਫੈਂਸ ਰੋਡ ਕਰੌਲੀ ਮੋਡ ‘ਤੇ ਸੋਮਵਾਰ ਸਵੇਰੇ ਪਾਕਿਸਤਾਨ ਦਾ ਇਕ ਗ਼ੁਬਾਰਾ ਮਿਲਿਆ, ਜਿਸ ਤੋਂ ਬਾਅਦ ਫੌਜ ਨੇ ਇਸਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਜਾਣਕਾਰੀ ਅਨੁਸਾਰ, ਇਹ ਗੁਬਾਰਾ ਮਾਮੂਨ ਛਾਊਣੀ ਤੋਂ ਕੁਝ ਦੂਰੀ ‘ਤੇ ਸਥਿਤ ਖ਼ਾਲੀ ਜ਼ਮੀਨ ‘ਤੇ ਪਿਆ ਹੋਇਆ ਸੀ। ਜਦੋਂ ਪਿੰਡ ਵਾਲਿਆਂ ਨੇ ਇਸਨੂੰ ਦੇਖਿਆ ਤਾਂ ਉਨ੍ਹਾਂ ਤੁਰੰਤ ਫੌਜ ਦੀ ਟੀਮ ਨੂੰ ਸੂਚਿਤ ਕੀਤਾ। ਫੌਜ ਦੀ ਟੀਮ ਨੇ ਇਸ ਗੁਬਾਰੇ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨੇ ਸਥਾਨਕ ਲੋਕਾਂ ‘ਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਪਰ ਫੌਜ ਦੀ ਕਾਰਵਾਈ ਨੇ ਸੁਰੱਖਿਆ ਦੇ ਮਾਮਲੇ ਵਿਚ ਲੋਕਾਂ ਦਾ ਭਰੋਸਾ ਵਧਾਇਆ ਹੈ।
ਵੱਡੀ ਖ਼ਬਰ : ਪਠਾਨਕੋਟ ‘ਚ ਮਿਲਿਆ ਪਾਕਿਸਤਾਨੀ ਗ਼ੁਬਾਰਾ, ਸਰਹੱਦੀ ਲੋਕਾਂ ‘ਚ ਦਹਿਸ਼ਤ ਦਾ ਮਾਹੌਲ
