ਖੇਤੀ ਕਾਨੂੰਨ ਵਾਪਸ ਕਰਵਾਉਣ ਲਈ 10 ਸਾਲ ਵੀ ਸੰਘਰਸ਼ ਕਰਨਾ ਪਿਆ ਤਾਂ ਕਰਾਂਗੇ : ਟਿਕੈਤ

tikait/nawanpunjab.com

ਪਾਣੀਪਤ,27 ਸਤੰਬਰ (ਦਲਜੀਤ ਸਿੰਘ) ਪਾਣੀਪਤ ਜੰਗ ਦਾ ਮੈਦਾਨ ਹੈ। ਇਥੇ ਕਈ ਲੜਾਈਆਂ ਲੜੀਆਂ ਜਾ ਚੁੱਕੀਆਂ ਹਨ ਅਤੇ ਖੇਤੀ ਕਾਨੂੰਨ ਵਾਪਸ ਕਰਨ ਦੀ ਚੌਥੀ ਲੜਾਈ ਵੀ ਇਸੇ ਧਰਤੀ ’ਤੇ ਸ਼ੁਰੂਆਤ ਹੋਵੇਗੀ। ਸਰਕਾਰ ਕਹਿ ਰਹੀ ਹੈ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਪਰ ਸਾਨੂੰ ਧੋਖਾ ਦਿੱਤਾ ਜਾ ਰਿਹਾ ਹੈ। ਇਹ ਦੋਸ਼ ਇਥੇ ਮਹਾਪੰਚਾਇਤ ਦੌਰਾਨ ਭਾ. ਕਿ. ਯੂ. ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਸਰਕਾਰ ’ਤੇ ਲਗਾਏ। ਟਿਕੈਤ ਨੇ ਕਿਹਾਕਿ ਕਦੀ ਅੰਦੋਲਨ ਨੂੰ ਪੰਜਾਬ ਦਾ ਅੰਦੋਲਨ ਦੱਸਦੇ ਹਨ, ਕਦੀ ਸਿੱਖਾਂ ਦਾ। ਬਿਹਾਰ ਅਤੇ ਗੁਜਰਾਤ ’ਚ ਮੰਡੀਆਂ ਬੰਦ ਹੋ ਗਈਆਂ ਹਨ ਅਤੇ ਉਥੇ ਫਸਲਾਂ ਨੂੰ ਲੱਗੇ-ਫੱਗੇ ਮੁੱਲ ’ਤੇ ਖਰੀਦਿਆ ਜਾ ਰਿਹਾ ਹੈ। ਹੁਣ ਸਰਕਾਰ ਨੇ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ ਕਿ ਖੁੱਲ੍ਹਾ ਤੇਲ ਕੋਈ ਦੁਕਾਨਦਾਰ ਨਹੀਂ ਵੇਚੇਗਾ।

ਉਨ੍ਹਾਂ ਕਿਹਾ ਕਿ ਸਭ ਕੁਝ ਪੈਕਿੰਗ ’ਚ ਹੁੰਦਾ ਜਾ ਰਿਹਾ ਹੈ। ਥੋੜੇ ਦਿਨਾਂ ’ਚ ਦੁੱਧ ’ਤੇ ਪਾਬੰਦੀ ਲੱਗ ਜਾਵੇਗ ਅਤੇ ਖੁੱਲ੍ਹਾ ਦੁੱਧ ਵੀ ਏਜੰਸੀਆਂ ਰਾਹੀਂ ਪੈਕਿੰਗ ’ਚ ਮਿਲੇਗਾ। ਕੋਰਟ ਨੇ ਕਿਹਾ ਕਿ ਰਸਤੇ ਖੋਲ੍ਹ ਦਿਓ, ਰਸਤੇ ਤਾਂ ਖੁੱਲ੍ਹੇ ਹੋਏ ਹਨ। ਕਿਸਾਨਾਂ ਦੇ ਟ੍ਰੈਕਟਰ ਦੇ ਚਾਲਾਨ ਤੱਕ ਕੀਤੇ ਜਾ ਰਹੇ ਸਨ। ਉੱਤਰ ਪ੍ਰਦੇਸ਼ ਦੀਆਂ ਮਿੱਲਾਂ ’ਚ ਇਥੋਂ ਦੇ ਕਿਸਾਨਾਂ ਦੀ 40 ਕਰੋੜ ਰੁਪਏ ਦੀ ਗੰਨੇ ਦੀ ਪੇਮੈਂਟ ਬਕਾਇਆ ਹੈ, ਜੋ ਭਾਜਪਾ ਸਰਕਾਰ ਦਿਵਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ ਹੈ। ਟਿਕੈਤ ਨੇ ਕਿਹਾ ਕਿ ਜੇ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ 10 ਸਾਲ ਵੀ ਸੰਘਰਸ਼ ਕਰਨਾ ਪਿਆ ਤਾਂ ਕਰਾਂਗੇ। ਦਿੱਲੀ ਦੇ ਚਾਰੇ ਪਾਸੇ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ।

Leave a Reply

Your email address will not be published. Required fields are marked *