Tariff War News : ਅਮਰੀਕਾ ਤੇ ਚੀਨ ਵਿਚਕਾਰ ਚੱਲ ਰਹੇ ਟੈਰਿਫ਼ ਯੁੱਧ ਨੇ ਦੁਨੀਆ ਭਰ ਦੀਆਂ ਮਾਰਕੀਟਾਂ ਨੂੰ ਇਕ ਵੱਡਾ ਝਟਕਾ ਦਿੱਤਾ ਸੀ ਤੇ ਹੁਣ ਸਥਿਤੀ ਦੇ ਸਧਾਰਨ ਹੋਣ ਦੇ ਸੰਕੇਤ ਮਿਲ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਦੋਵੇਂ ਦੇਸ਼ ਅੱਜ ਸੋਮਵਾਰ ਨੂੰ ਇਕ-ਦੂਜੇ ਦੀਆਂ ਚੀਜ਼ਾਂ ‘ਤੇ ਟੈਰਿਫ ‘ਚ ਵੱਡੀ ਕਟੌਤੀ ਕਰਨ ਲਈ ਰਾਜ਼ੀ ਹੋ ਗਏ ਹਨ। ਏਐੱਨਆਈ ਅਨੁਸਾਰ, 14 ਮਈ ਤੋਂ ਚੀਨ ਦੇ ਸਾਮਾਨ ‘ਤੇ ਅਮਰੀਕਾ 145 ਫੀਸਦ ਦੀ ਬਜਾਏ 30 ਫੀਸਦ ਦਾ ਟੈਰਿਫ ਲਗਾਏਗਾ। ਇਸੇ ਤਰ੍ਹਾਂ, ਚੀਨ ਨੇ ਵੀ ਅਮਰੀਕੀ ਵਸਤਾਂ ‘ਤੇ ਟੈਰਿਫ਼ ਦੀ ਦਰ ਨੂੰ 125 ਫੀਸਦ ਤੋਂ ਘਟਾ ਕੇ 10 ਫੀਸਦ ਕਰ ਦਿੱਤਾ ਹੈ। ਹਾਲਾਂਕਿ, ਇਹ ਆਰਜ਼ੀ ਹੈ ਅਤੇ ਰਿਪੋਰਟ ਮੁਤਾਬਕ ਇਹ ਦਰਾਂ ਸ਼ੁਰੂਆਤੀ 90 ਦਿਨਾਂ ਲਈ ਹੀ ਹਨ। ਦੋਹਾਂ ਦੇਸ਼ਾਂ ਨੇ ਇਸ ਦੀ ਜਾਣਕਾਰੀ ਇਕ ਸਾਂਝੀ ਬਿਆਨ ਵਿਚ ਦਿੱਤੀ ਹੈ।
ਵੱਡੀ ਖ਼ਬਰ : ਟੈਰਿਫ ਘਟਾਉਣ ਲਈ ਰਾਜ਼ੀ ਹੋਏ ਅਮਰੀਕਾ-ਚੀਨ, ਦੋਵਾਂ ਨੇ ਲਿਆ ਮੋਟੀ ਕਟੌਤੀ ਕਰਨ ਦਾ ਫੈਸਲਾ
