ਵੱਡੀ ਰਾਹਤ : ਅੰਮ੍ਰਿਤਸਰ, ਚੰਡੀਗੜ੍ਹ ਸਮੇਤ ਦੇਸ਼ ਦੇ 32 ਹਵਾਈ ਅੱਡਿਆਂ ‘ਤੇ ਉਡਾਣਾਂ ਮੁੜ ਸ਼ੁਰੂ,

ਏਜੰਸੀ (ਏਐੱਨਆਈ) : ਤਾਜ਼ਾ ਜਾਣਕਾਰੀ ਅਨੁਸਾਰ ਦੇਸ਼ ਦੇ 32 ਹਵਾਈ ਅੱਡਿਆਂ ‘ਤੇ ਫਲਾਈਟਾਂ ਮੁੜ ਬਹਾਲ ਕਰ ਦਿੱਤੀਆਂ ਗਈਆਂ ਹਨ। ਏਅਰਪੋਰਟ ਅਥਾਰਟੀ ਵੱਲੋਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡਾ ਹੁਣ 12.05.25 ਨੂੰ ਸਵੇਰੇ 10:18 ਵਜੇ ਤੋਂ ਸਾਰੀਆਂ ਵਪਾਰਕ/ਨਾਗਰਿਕ, ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਲਈ ਤਿਆਰ ਤੇ ਖੁੱਲ੍ਹਾ ਹੈ। ਦਰਅਸਲ, ਭਾਰਤ ਪਾਕਿਸਤਾਨ ਤਣਾਅ ਕਾਰਨ ਭਾਰਤ ਸਰਕਾਰ ਵੱਲੋਂ ਸਾਰੀਆਂ ਉਡਾਣਾਂ 15 ਮਈ ਤਕ ਸਸਪੈਂਡ ਕਰਨ ਦੇ ਆਦੇਸ਼ ਦਿੱਤੇ ਗਏ ਸਨ।

ਇਹ ਹਵਾਈ ਅੱਡੇ ਹਨ ਲਿਸਟ ‘ਚ ਸ਼ਾਮਲ :

ਆਦਮਪੁਰ, ਅੰਬਾਲਾ, ਅੰਮ੍ਰਿਤਸਰ, ਅਵੰਤੀਪੁਰ, ਬਠਿੰਡਾ, ਭੁੱਜ, ਬੀਕਾਨੇਰ, ਚੰਡੀਗੜ੍ਹ, ਹਲਵਾਰਾ, ਹਿੰਡਨ, ਜੈਸਲਮੇਰ, ਜੰਮੂ, ਜਾਮਨਗਰ, ਜੋਧਪੁਰ, ਕਾਂਡਲਾ, ਕਾਂਗੜਾ (ਗੱਗਲ), ਕੇਸ਼ੋੜ, ਕਿਸ਼ਨਗੜ੍ਹ, ਕੁੱਲੂ-ਮਨਾਲੀ (ਭੁੰਤਰ), ਲੇਹ, ਲੁਧਿਆਣਾ, ਮੁੰਦਰਾ, ਨਾਲਿਆ, ਪਠਾਨਕੋਟ, ਪਟਿਆਲਾ, ਪੋਰਬੰਦਰ, ਰਾਜਕੋਟ (ਹਿਸਾਰ), ਸਰਸਾਵਾ, ਸ਼ਿਮਲਾ, ਸ੍ਰੀਨਗਰ, ਥੋਇਸ ਤੇ ਉਤਰਲਾਈ।

Leave a Reply

Your email address will not be published. Required fields are marked *