ਮੁਹੰਮਦ ਯੂਨਸ ਵਤਨ ਪਰਤੇ; ਅੱਜ ਚੁੱਕਣਗੇ ਸਹੁੰ

ਢਾਕਾ, ਮੁਹੰਮਦ ਯੂਨਸ ਨੇ ਦੇਸ਼ ਨੂੰ ਇਕ ਅਜਿਹੀ ਸਰਕਾਰ ਦੇਣ ਦਾ ਵਾਅਦਾ ਕੀਤਾ ਜੋ ਆਪਣੇ ਨਾਗਰਿਕਾਂ ਦੀ ਸੁਰੱਖਿਆ ਦਾ ਭਰੋਸਾ ਦਿੰਦੀ ਹੈ। ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਪੈਰਿਸ ’ਚ ਸਨ ਜੋ ਅੰਤਰਿਮ ਸਰਕਾਰ ਦੇ ਮੁਖੀ ਵਜੋਂ ਸਹੁੰ ਚੁੱਕਣ ਲਈ ਦੇਸ਼ ਪਰਤ ਆਏ ਹਨ। ਯੂਨਸ ਓਲੰਪਿਕ ਖੇਡਾਂ ਲਈ ਪੈਰਿਸ ਵਿੱਚ ਸਨ। ਉਹ ਦੁਬਈ ਰਾਹੀਂ ਦੇਸ਼ ਪਰਤੇ ਹਨ। ਯੂਨਸ ਨੂੰ ਲੈ ਕੇ ਅਮੀਰਾਤ ਦੀ ਇੱਕ ਉਡਾਣ (ਈਕੇ-582) ਸਥਾਨਕ ਸਮੇਂ ਅਨੁਸਾਰ ਦੁਪਹਿਰ 2:10 ਵਜੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੀ। ਹਵਾਈ ਅੱਡੇ ‘ਤੇ ਫੌਜ ਮੁਖੀ ਜਨਰਲ ਵਕਰ-ਉਜ਼-ਜ਼ਮਾਨ, ਸੀਨੀਅਰ ਅਧਿਕਾਰੀਆਂ, ਵਿਦਿਆਰਥੀ ਨੇਤਾਵਾਂ ਅਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਹਵਾਈ ਅੱਡੇ ’ਤੇ ਇਕ ਭਾਵੁਕ ਪ੍ਰੈੱਸ ਕਾਨਫਰੰਸ ‘ਚ ਯੂਨਸ ਨੇ ਹਸੀਨਾ ਖਿਲਾਫ ਪ੍ਰਦਰਸ਼ਨ ਅੰਦੋਲਨ ਨੂੰ ਸਫਲ ਬਣਾਉਣ ਵਾਲੇ ਨੌਜਵਾਨਾਂ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ, “ਸਾਨੂੰ ਦੂਜੀ ਵਾਰ ਆਜ਼ਾਦੀ ਮਿਲੀ ਹੈ। ਅਸੀਂ ਇਸ ਆਜ਼ਾਦੀ ਦੀ ਰਾਖੀ ਕਰਨੀ ਹੈ।’’ ਉਨ੍ਹਾਂ ਕਿਹਾ, ‘‘ਰਾਸ਼ਟਰ ਹੁਣ ਤੁਹਾਡੇ ਹੱਥਾਂ ਵਿੱਚ ਹੈ। ਹੁਣ ਤੁਹਾਨੂੰ ਇਸ ਨੂੰ ਆਪਣੀਆਂ ਇੱਛਾਵਾਂ ਅਨੁਸਾਰ ਦੁਬਾਰਾ ਬਣਾਉਣਾ ਹੋਵੇਗਾ।’

Leave a Reply

Your email address will not be published. Required fields are marked *