ਟੈਕਸਾਸ, 25 ਮਈ – ਅਮਰੀਕਾ ਦੇ ਟੈਕਸਾਸ ਦੇ ਉਵਾਲਡੇ ਵਿਚ ਇਕ ਐਲੀਮੈਂਟਰੀ ਸਕੂਲ ਵਿਚ ਘਿਨਾਉਣੀ ਸਮੂਹਿਕ ਗੋਲੀਬਾਰੀ ਦੀ ਘਟਨਾ ਵਾਪਰੀ | ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਨੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ ਕਿਉਂਕਿ ਉਹ ਟੈਕਸਾਸ ਦੇ ਉਵਾਲਡੇ ਵਿਚ ਐਲੀਮੈਂਟਰੀ ਸਕੂਲ ਵਿਚ ਵਾਪਰੀ ਇਸ ਘਿਨਾਉਣੀ ਸਮੂਹਿਕ ਗੋਲੀਬਾਰੀ ਤੋਂ ਡੂੰਘੇ ਸਦਮੇ ਅਤੇ ਦੁਖੀ ਹਨ।
ਜ਼ਿਕਰਯੋਗ ਹੈ ਕਿ ਇਹ ਖਾਸ ਤੌਰ ‘ਤੇ ਦਿਲ ਦਹਿਲਾਉਣ ਵਾਲੀ ਗੱਲ ਹੈ ਕਿ ਜ਼ਿਆਦਾਤਰ ਪੀੜਤ ਬੱਚੇ ਹਨ | ਸਕੂਲ ਅੰਦਰ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ | ਇਸ ਘਟਨਾ ਵਿਚ 18 ਬੱਚਿਆਂ ਸਮੇਤ 3 ਹੋਰ ਲੋਕਾਂ ਦੀ ਮੌਤ ਹੋ ਚੁੱਕੀ ਹੈ |
ਅਮਰੀਕਾ – ਸਕੂਲ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ , 18 ਬੱਚਿਆਂ ਦੀ ਮੌਤ
