ਨਾਗਰਿਕ ਸੁਰੱਖਿਆ ਮੌਕ ਡਰਿੱਲ ਦੇ ਤਹਿਤ ਅੰਮ੍ਰਿਤਸਰ ਵਿਚ ਬਿਜਲੀ ਬੰਦ ਹੋਣ ਦੇ ਕੁਝ ਹੀ ਦੇਰ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਬੁੱਧਵਾਰ ਦੇਰ ਰਾਤ ਨੂੰ ਫਿਰ ਤੋਂ ‘ਬਲੈਕਆਉਟ’ ਅਭਿਆਸ ਕੀਤਾ, ਜਿਸ ਵਿਚ ਨਿਵਾਸੀਆਂ ਤੋਂ ਘਰ ਦੇ ਅੰਦਰ ਰਹਿਣ ਅਤੇ ਨਾ ਘਬਰਾਉਣ ਦੀ ਅਪੀਲ ਕੀਤੀ ਗਈ। ਦੇਰ ਰਾਤ ਡੇਢ ਵਜੇ ਸ਼ੁਰੂ ਹੋਈ ਇਹ ‘ਬਲੈਕਆਉਟ ਡਰਿੱਲ’ ਦੇਰ ਰਾਤ ਕਰੀਬ ਡੇਢ ਵਜੇ ਕੀਤੀ ਗਈ।
ਅੰਮ੍ਰਿਤਸਰ ਦੇ ਜ਼ਿਲ੍ਹਾ ਲੋਕ ਅਧਿਕਾਰੀ ਵੱਲੋਂ ਸਾਂਝੇ ਕੀਤੇ ਗਏ ਇਕ ਸੰਦੇਸ਼ ਵਿਚ ਕਿਹਾ ਗਿਆ, ‘ਸਾਵਧਾਨੀ ਵਰਤਦੇ ਹੋਏ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਫਿਰ ਤੋਂ ‘ਬਲੈਕਆਉਟ ਡਰਿੱਲ’ ਸ਼ੁਰੂ ਕਰ ਦਿੱਤੀ ਹੈ।’’ ਸੰਦੇਸ਼ ਵਿੱਚ ਕਿਹਾ ਗਿਆ ਹੈ, ‘‘ਕਿਰਪਾ ਕਰਕੇ ਘਰ ਵਿੱਚ ਰਹੋ, ਘਬਰਾਓ ਨਹੀਂ, ਆਪਣੇ ਘਰਾਂ ਦੇ ਬਾਹਰ ਇਕੱਠੇ ਨਾ ਹੋਵੋ ਅਤੇ ਘਰਾਂ ਦੀ ਬਾਹਰੀ ਬੱਤੀਆਂ ਬੰਦ ਰੱਖੋ।’’
ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਚ ਰਾਤ 10:30 ਵਜੇ ਤੋਂ 11 ਵਜੇ ਤੱਕ ‘ਡਰਿੱਲ’ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ 22 ਅਪਰੈਲ ਨੂੰ ਹੋਏ ਅਤਿਵਾਦੀ ਹਮਲੇ ਦੇ ਜਵਾਬ ਵਿਚ ‘ਆਪ੍ਰੇਸ਼ਨ ਸਿੰਦੂਰ’ ਦੇ ਤਹਿਤ ਭਾਰਤੀ ਸੈਨਾ ਵੱਲੋਂ ਪਾਕਿਸਤਾਨ ਅਤੇ ਪੀਓਕੇ ਵਿਚ ਅਤਿਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਕੁਝ ਘੰਟਿਆਂ ਬਾਅਦ ਦੇਸ਼ਿਵਆਪੀ ‘ਮੌਕ ਡਰਿੱਲ’ ਹੋਈ।