ਐੱਸ ਏ ਐਸ ਨਗਰ : ਮੋਹਾਲੀ ਤਹਿਸੀਲ ਵਿੱਚ ਕੰਮ ਕਰਦੇ ਸਟਾਂਪ ਵੈਂਡਰ ਨਵਚੇਤਨ ਸਿੰਘ ਰਾਣਾ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਹਾਲਾਂਕਿ ਇਹ ਸਾਫ ਨਹੀਂ ਹੋ ਸਕਿਆ ਕਿ ਇਹ ਮਾਮਲਾ ਆਤਮਹੱਤਿਆ ਦਾ ਹੈ ਜਾਂ ਕੋਈ ਹੋਰ ਹਾਦਸਾ ਵਾਪਰਿਆ ਹੈ। ਮੋਹਾਲੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ, ਘਟਨਾ ਸਥਲ ਤੋਂ ਇੱਕ ਰਿਵਾਲਵਰ ਬਰਾਮਦ ਹੋਈ ਹੈ। ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ ਜੋ ਸਬੂਤ ਇਕੱਠੇ ਕਰ ਰਹੀ ਹੈ। ਮਰਨ ਵਾਲੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਵਚੇਤਨ ਸਿੰਘ ਹਮੇਸ਼ਾਂ ਦੀ ਤਰ੍ਹਾਂ ਸਵੇਰੇ 9 ਵਜੇ ਨਾਸਤਾ ਕਰਕੇ ਆਪਣੀ ਦੁਕਾਨ ‘ਤੇ ਆਏ ਸਨ। ਲਗਭਗ ਦੋ ਘੰਟੇ ਬਾਅਦ ਪਰਿਵਾਰ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਨੂੰ ਗੋਲੀ ਲੱਗ ਗਈ ਹੈ।
Crime News : ਮੋਹਾਲੀ ਵਿਖੇ ਸਟਾਂਪ ਵੈਂਡਰ ਦੀ ਗੋਲੀ ਲੱਗਣ ਨਾਲ ਮੌਤ, ਆਤਮਹੱਤਿਆ ਦਾ ਸ਼ੱਕ
