ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਪ੍ਰਸਿੱਧ ਆਯੁਰਵੇਦਿਕ ਹਕੀਮ ਦਲੀਪ ਸਿੰਘ ਦੇ ਢਾਈ ਸਾਲ ਪੁਰਾਣੇ ਅਣਸੁਲਝੇ ਕਤਲ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਜਾਣਕਾਰੀ ਅਨੁਸਾਰ 17 ਸਤੰਬਰ 2022 ਨੂੰ 90 ਸਾਲਾ ਹਕੀਮ ਦਲੀਪ ਸਿੰਘ ਦੀ ਲਾਸ਼ ਉਨ੍ਹਾਂ ਦੀ ਰਿਹਾਇਸ਼ ‘ਤੇ ਬਣੇ ਆਯੁਰਵੇਦਿਕ ਕਲੀਨਿਕ “ਦਵਾਖਾਨਾ”, ਪਿੰਡ ਸਰਾਵਾਂ ਬੋਦਲਾ ਵਿਖੇ ਮਿਲੀ। ਹਕੀਮ ਜੋ ਗਰੀਬਾਂ ਲਈ ਮੁਫ਼ਤ ਇਲਾਜ ਕਰਕੇ ਜਾਣੇ ਜਾਂਦੇ ਸਨ, ਦੀ ਲਾਸ਼ ਸਾਫ਼ੇ ਨਾਲ ਹੱਥਾਂ ਤੇ ਪੈਰਾਂ ‘ਚ ਕੱਪੜਿਆਂ ਨਾਲ ਬੰਨ੍ਹੀ ਮਿਲੀ। ਮੌਕੇ ‘ਤੇ ਸੀਸੀਟੀਵੀ ਕੈਮਰੇ ਅਤੇ ਐਲਈਡੀ ਤੋੜੀ ਹੋਈ ਮਿਲੀ ਅਤੇ ਘਰ ਪੂਰੀ ਤਰ੍ਹਾਂ ਖੰਗਾਲਿਆ ਹੋਇਆ ਸੀ। ਪੁਲਿਸ ਨੇ ਥਾਣਾ ਕਬਰਵਾਲਾ ਵਿਖੇ ਮੁੱਕਦਮਾ ਨੰ. 137 ਮਿਤੀ 18/09/2022 ਅਧੀਨ ਧਾਰਾ 460 ਆਈਪੀਸੀ ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਕੀਤੀ ਗਈ। ਹਕੀਮ ਦੀ ਮੌਤ ਤੋਂ ਬਾਅਦ ਪੁਲਿਸ ਵੱਲੋਂ ਸਥਿਤੀ ਨੂੰ ਸੰਜੀਦਗੀ ਨਾਲ ਸੰਭਾਲਿਆ ਗਿਆ ਤਾਂ ਜੋ ਕਾਨੂੰਨ ਵਿਵਸਥਾ ਨੁਕਸਾਨ ਨਾ ਹੋਵੇ। ਜਾਂਚ ਦੌਰਾਨ ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਗਲਾ ਘੁੱਟ ਕੇ ਦੱਸਿਆ ਗਿਆ। ਹਾਲਾਂਕਿ, ਸੀਸੀਟੀਵੀ ਅਤੇ ਟਾਵਰ ਡੰਪ ਆਦਿ ਤਕਨੀਕੀ ਵਿਧੀਆਂ ਰਾਹੀਂ ਕੀਤੀ ਗਈ ਜਾਂਚ ਦੇ ਬਾਵਜੂਦ ਕੋਈ ਢਿੱਲ ਨਹੀਂ ਮਿਲੀ ਤੇ ਕੇਸ ਕਾਫੀ ਸਮੇਂ ਲਈ ਰੁਕ ਗਿਆ। ਫਰਵਰੀ 2025 ਵਿੱਚ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ ਵੱਲੋਂ ਐਸ ਪੀ (ਡੀ ) ਦੀ ਅਗਵਾਈ ਹੇਠ ਨਵੀਆਂ ਜਾਂਚ ਟੀਮਾਂ ਗਠਿਤ ਕੀਤੀਆਂ ਗਈਆਂ। ਟੀਮਾਂ ਨੂੰ ਪੁਰਾਣੇ ਸਬੂਤਾਂ ਦੀ ਵਿਸਥਾਰ ਨਾਲ ਸਮੀਖਿਆ ਕਰਨ, ਸ਼ੱਕੀ ਵਿਅਕਤੀਆਂ ਦੀ ਮੁੜ ਪੁੱਛਗਿੱਛ ਅਤੇ ਤਕਨੀਕੀ ਡਾਟੇ ਦੀ ਗਹਿਰੀ ਜਾਂਚ ਕਰਨ ਲਈ ਨਿਰਦੇਸ਼ ਦਿੱਤੇ ਗਏ। ਸਥਾਨਕ ਖੁਫੀਆ ਜਾਣਕਾਰੀ ਅਤੇ ਧੀਰਜ ਪੂਰਵਕ ਪੁੱਛਗਿੱਛ ਰਾਹੀਂ 5 ਸ਼ੱਕੀ ਵਿਅਕਤੀਆਂ ਦੀ ਪਛਾਣ ਹੋਈ, ਜਿਨ੍ਹਾਂ ਵਿਚੋਂ 2 ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੇ ਕਤਲ ਦੀ ਗੱਲ ਨੂੰ ਮਨ ਲਿਆ ਅਤੇ ਕਰਦੇ ਹੋਏ ਪੂਰੀ ਸਾਜਿਸ਼ ਬਿਆਨ ਕਰ ਦਿੱਤੀ।
ਮੁਕਤਸਰ ਪੁਲਿਸ ਨੇ ਸੁਲਝਾਇਆ ਢਾਈ ਸਾਲ ਪੁਰਾਣਾ ਅੰਨ੍ਹਾ ਕਤਲ ਮਾਮਲਾ
