ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਝੋਨੇ ਨੂੰ ਲੈ ਕੇ AAP ਸਰਕਾਰ ਸਖ਼ਤ, ਮੰਡੀਆਂ ਦੀ ਕੀਤੀ ਜਾ ਰਹੀ ਹੈ ਲਗਾਤਾਰ ਚੈਕਿੰਗ

ਬਠਿੰਡਾ: ਸੂਬੇ ’ਚ ਸਮਰਥਨ ਮੁੱਲ ਤੇ ਝੋਨਾ ਵਿਕਣ ਕਾਰਨ ਕੁੱਝ ਆੜਤੀਆਂ ਅਤੇ ਵਪਾਰੀਆਂ ਵੱਲੋਂ ਬਾਹਰਲੇ ਸੂਬਿਆਂ ਰਾਜਸਥਾਨ, ਯੂਪੀ ਤੇ ਮੱਧ ਪ੍ਰਦੇਸ਼ ਆਦਿ ਤੋਂ ਦੋ ਨੰਬਰ ’ਚ ਚੋਰ–ਮੋਰੀਆਂ ਰਾਹੀ ਲਿਆ ਕੇ ਜਿੱਥੇ ਚੋਖਾਂ ਮੁਨਾਫ਼ਾ ਕਮਾਇਆ ਜਾ ਰਿਹਾ ਹੈ ਉਥੇ ਝੋਨੇ ਦੀ ਪੈਦਾਵਾਰ ’ਚ ਵਾਧਾ ਕਰਕੇ ਸੂਬੇ ਨੂੰ ਵੀ ਢਾਹ ਲਾਈ ਜਾ ਰਹੀ ਹੈ, ਇਸ ਨੂੰ ਲੈ ਕੇ ਸੂਬਾ ਸਰਕਾਰ ਸ਼ਖਤ ਵਿਖਾਈ ਦੇ ਰਹੀ ਹੈ। ਮਾਰਕਿਟ ਕਮੇਟੀ ਸੰਗਤ ਦੇ ਚੇਅਰਮੈਨ ਲਖਵੀਰ ਸਿੰਘ ਮਾਨ ਵਾਸੀ ਜੈ ਸਿੰਘ ਵਾਲਾ ਵੱਲੋਂ ਮਾਰਕਿਟ ਕਮੇਟੀ ਅਮਲੇ ਨੂੰ ਨਾਲ ਲੈ ਕੇ ਸੰਗਤ ਮੰਡੀ ਦੇ ਅੱਧੀ ਦਰਜ਼ਨ ਤੋਂ ਜ਼ਿਆਦਾ ਫੜ੍ਹਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਇਕ ਦੋ ਫੜ੍ਹਾਂ ਤੇ ਸ਼ੱਕੀ ਝੋਨਾ ਪਾਇਆ ਗਿਆ ਜਿਸ ਦੇ ਸਬੰਧਤ ਆੜਤੀਆਂ ਨੂੰ ਸਬੂਤ ਦੇਣ ਲਈ ਕਿਹਾ ਗਿਆ ਹੈ, ਜੇਕਰ ਆੜਤੀਆਂ ਵੱਲੋਂ 24 ਘੰਟਿਆਂ ’ਚ ਫੜ੍ਹਾਂ ’ਚ ਪਏ ਝੋਨੇ ਦਾ ਸਬੂਤ ਨਾ ਦਿੱਤਾ, ਤਾਂ ਕਮੇਟੀ ਵੱਲੋਂ ਉਕਤ ਆੜ੍ਹਤੀਆਂ ਖਿਲਾਫ਼ ਕਾਰਵਾਈ ਕਰਕੇ ਜੁਰਮਾਨੇ ਦੇ ਨਾਲ–ਨਾਲ ਉਨ੍ਹਾਂ ਦਾ ਲਾਇਸੈਂਸ ਵੀ ਕੈਂਸਲ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *