ਦੇਵਪ੍ਰਯਾਗ : ਟਿਹਰੀ ‘ਚ ਇਕ ਦੁਖਦਾਈ ਹਾਦਸਾ ਵਾਪਰਿਆ ਹੈ ਜਿੱਥੇ ਫਰੀਦਾਬਾਦ ਤੋਂ ਚਮੋਲੀ ਦੇ ਗੌਚਰ ‘ਚ ਵਿਆਹ ਸਮਾਗਮ ‘ਚ ਸ਼ਾਮਲ ਹੋਣ ਜਾ ਰਹੇ ਪਰਿਵਾਰ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਗੱਡੀ ‘ਚ ਇੱਕੋ ਪਰਿਵਾਰ ਦੇ ਛੇ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਗੱਡੀ ਨੂੰ ਕ੍ਰੇਨ ਦੀ ਮਦਦ ਨਾਲ ਨਦੀ ‘ਚੋਂ ਕੱਢਿਆ ਗਿਆ ਜਿਸ ਵਿੱਚੋਂ ਪੰਜ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਹਾਦਸੇ ‘ਚ ਇਕ ਔਰਤ ਨੂੰ ਬਚਾਇਆ ਗਿਆ। ਦੁਰਘਟਨਾ ਦਾ ਕਾਰਨ ਤੇਜ਼ ਰਫਤਾਰ ਦੱਸਿਆ ਜਾ ਰਿਹਾ ਹੈ।
ਇਹ ਪਰਿਵਾਰ ਮੂਲ ਰੂਪ ‘ਚ ਚਮੋਲੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਪਰ ਇਸ ਸਮੇਂ ਫਰੀਦਾਬਾਦ (ਹਰਿਆਣਾ) ‘ਚ ਵੱਸਦਾ ਸੀ। ਉਹ ਰਿਸ਼ਤੇਦਾਰੀ ‘ਚ ਮਹਿੰਦੀ ਪ੍ਰੋਗਰਾਮ ‘ਚ ਸ਼ਾਮਲ ਹੋਣ ਆ ਰਹੇ ਸਨ। ਸਾਰੇ ਥਾਰ ‘ਚ ਸਵਾਰ ਸਨ। ਬਦਰੀਨਾਥ ਹਾਈਵੇ ‘ਤੇ ਦੇਵਪ੍ਰਯਾਗ ਤੋਂ ਲਗਪਗ 15 ਕਿਲੋਮੀਟਰ ਸ੍ਰੀਨਗਰ ਵੱਲ ਬਗਵਾਨ ਨੇੜੇ ਇਹ ਹਾਦਸਾ ਹੋਇਆ।