ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ਐੱਨ.ਐਸ.ਯੂ.ਆਈ. ਵਰਕਰਾਂ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

arest/nawanpunjab.com

ਚੰਡੀਗੜ੍ਹ, 17 ਸਤੰਬਰ- ਚੰਡੀਗੜ੍ਹ ਦੇ ਸੈਕਟਰ-15 ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਐੱਨ.ਐਸ.ਯੂ.ਆਈ. ਵਰਕਰਾਂ ਨੇ ਪੰਜਾਬ ‘ਚ ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਹ ਸਾਰੇ ਵਰਕਰ ਮੁੱਖ ਮੰਤਰੀ ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ਸਨ।

ਇਸ ਦੌਰਾਨ ਸਥਿਤੀ ਨੂੰ ਕਾਬੂ ਕਰਨ ਲਈ ਚੰਡੀਗੜ੍ਹ ਪੁਲਿਸ ਨੇ ਸੜਕ ‘ਤੇ ਬੈਰੀਕੇਡ ਲਾ ਦਿੱਤੇ ਅਤੇ ਮੁੱਖ ਮਾਰਗ ‘ਤੇ ਵੀ ਜਾਮ ਲਾ ਦਿੱਤਾ, ਐੱਨ.ਐੱਸ.ਯੂ.ਆਈ. ਦੇ ਵਰਕਰ ਅੱਗੇ ਵਧਦੇ ਰਹੇ। ਇਸ ਦੌਰਾਨ ਕਈ ਕਾਰਜਕਰਤਾਵਾਂ ਨੂੰ ਪੁਲਿਸ ਨੇ ਹਿਰਾਸਤ ‘ਚ ਵੀ ਲੈ ਲਿਆ।

Leave a Reply

Your email address will not be published. Required fields are marked *