ਜਲੰਧਰ : ਪੰਜਾਬ ਸਰਕਾਰ CM ਭਗਵੰਤ ਮਾਨ ਨੇ ਸੂਬੇ ਦੇ ਬਜ਼ੁਰਗਾਂ ਨੂੰ ਇੱਕ ਤੋਹਫ਼ਾ ਦਿੱਤਾ ਹੈ, ਜਿਸ ਤਹਿਤ ਬਰਨਾਲਾ ਦੇ ਤਪਾ ਵਿੱਚ ਇੱਕ ਬਿਰਧ ਆਸ਼ਰਮ ਖੁੱਲ੍ਹਣ ਜਾ ਰਿਹਾ ਹੈ।
ਅੱਜ ਮੰਤਰੀ ਡਾ. ਬਲਜੀਤ ਕੌਰ ਬਾਬਾ ਫੂਲ ਸਰਕਾਰੀ ਬਿਰਧ ਆਸ਼ਰਮ ਦਾ ਉਦਘਾਟਨ ਕਰਨਗੇ ਅਤੇ ਹੋਸਟਲ ਬਲਾਕ ਵਿੱਚ ਬਿਰਧ ਆਸ਼ਰਮ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਮਿਲਣਗੇ।
ਇਸ ਤੋਂ ਇਲਾਵਾ ਬਜ਼ੁਰਗਾਂ ਨੂੰ ਐਨਕਾਂ, ਪੈਨਸ਼ਨ/ਸੀਨੀਅਰ ਸਿਟੀਜ਼ਨ ਕਾਰਡ ਵੀ ਸੌਂਪੇ ਜਾਣਗੇ। ਉਹ ਬਿਰਧ ਆਸ਼ਰਮ ਦੇ ਬਾਹਰ ਲਗਾਏ ਗਏ ਇੱਕ ਮੈਗਾ ਸਿਹਤ ਜਾਂਚ ਕੈਂਪ ਵਿੱਚ ਵੀ ਹਿੱਸਾ ਲੈਣਗੇ। ਕੈਂਪ ਵਿੱਚ ਜਨਰਲ ਚੈੱਕਅਪ ਦੇ ਨਾਲ-ਨਾਲ ਹੋਰ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ।