ਫਤਹਿਗੜ੍ਹ ਸਾਹਿਬ। ਮੁੱਖ ਮੰਤਰੀ ਭਗਵੰਤ ਮਾਨ ਅੱਜ ਸਰਹਿੰਦ ਵਿੱਚ ਚੋਣ ਰੈਲੀ ਕਰਨਗੇ। ਇਸ ਤਹਿਤ ਉਮੀਦਵਾਰਾਂ ਦੇ ਐਲਾਨ ਵਿੱਚ ਮੋਹਰੀ ਰਹੀ ਆਮ ਆਦਮੀ ਪਾਰਟੀ ਨੇ ਵੀ ਸਟਾਰ ਪ੍ਰਚਾਰਕਾਂ ਨੂੰ ਚੋਣ ਪ੍ਰਚਾਰ ਵਿੱਚ ਉਤਾਰਨ ਵਿੱਚ ਪਹਿਲ ਕੀਤੀ ਹੈ। ਸੀਐਮ ਮਾਨ ਦੀ ਚੋਣ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਫਤਿਹਗੜ੍ਹ ਅਤੇ ਬੱਸੀ ਪਠਾਣਾਂ ਬਲਾਕ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਲੋਕ ਸਭਾ ਚੋਣਾਂ ਨੂੰ ਲੈ ਕੇ ਫਤਿਹਗੜ੍ਹ ਸਾਹਿਬ ‘ਚ ਮਾਹੌਲ ਅਜੇ ਵੀ ਠੰਡਾ ਹੈ।
CM ਭਗਵੰਤ ਮਾਨ ਪਹੁੰਚਣਗੇ ਚੋਣ ਬਿਗਲ ਵਜਾਉਣ ਲ਼ਈ ਸਰਹਿੰਦ
