ਗੁਰਦਾਸਪੁਰ – ਡੇਰਾ ਬਾਬਾ ਨਾਨਕ ਜ਼ਿਮਨੀ ਚੋਣ ਭਾਜਪਾ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਨੇ ਐੱਸ. ਡੀ. ਐੱਮ ਡੇਰਾ ਬਾਬਾ ਨਾਨਕ ਦੇ ਦਫ਼ਤਰ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਉਨ੍ਹਾਂ ਨਾਲ ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਭਾਜਪਾ ਦੇ ਲੀਡਰ ਵੀ ਰਹੇ ਮੌਜੂਦ ਰਹੇ। ਉਥੇ ਹੀ ਰਵੀਕਰਨ ਸਿੰਘ ਕਾਹਲੋਂ ਦਾ ਕਹਿਣਾ ਸੀ ਕੀ ਉਹ ਭਾਜਪਾ ਪਾਰਟੀ ਦੇ ਧੰਨਵਾਦੀ ਹਨ ਜਿਹਨਾਂ ਨੇ ਉਨ੍ਹਾਂ ਨੂੰ ਇਸ ਜ਼ਿਮਨੀ ਚੋਣ ‘ਚ ਲੜਨ ਦਾ ਮੌਕਾ ਦਿੱਤਾ ਹੈ। ਉੱਥੇ ਹੀ ਉਨ੍ਹਾਂ ਕਿਹਾ ਕੀ ਸਭ ਦਾ ਵਿਕਾਸ ਅਤੇ ਸਭ ਦਾ ਸਾਥ ਜੋ ਭਾਜਪਾ ਦਾ ਨਾਅਰਾ ਹੈ, ਉਸ ਨੂੰ ਲੈ ਕੇ ਚੋਣ ਮੈਦਾਨ ‘ਚ ਉੱਤਰ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਉਨ੍ਹਾਂ ਦੇ ਪਿਤਾ ਜੀ ਅਤੇ ਪਰਿਵਾਰ ਨੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਲੋਕਾਂ ਦਾ ਸਾਥ ਵੀ ਜ਼ਰੂਰ ਮਿਲੇਗਾ।
ਇਸ ਦੇ ਨਾਲ ਹੀ ਡੇਰਾ ਬਾਬਾ ਨਾਨਕ ਜ਼ਿਮਨੀ ਚੋਣਾ ‘ਆਪ’ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਨਾਮਜ਼ਦਗੀ ਪੱਤਰ ਐੱਸ. ਡੀ. ਐੱਮ ਡੇਰਾ ਬਾਬਾ ਨਾਨਕ ਦੇ ਦਫਤਰ ਵਿਖੇ ਦਾਖਲ ਕੀਤਾ। ਇਸ ਮੌਕੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਬਟਾਲਾ ਵਿਚਾਇਕ ਅਮਨ ਸ਼ੇਰ ਸਿੰਘ ਕਲਸੀ ਪੰਜਾਬ ਪਨਸਪ ਚੇਅਰਮੈਨ ਬਲਬੀਰ ਸਿੰਘ ਪੰਨੂ ਪੰਜਾਬ ਜਨਰਲ ਸੈਕਟਰੀ ਆਪ ਪਾਰਟੀ ਜਗਰੂਪ ਸਿੰਘ ਸੇਖਵਾਂ ਵੀ ਰਹੇ ਮੌਜੂਦ ਰਹੇ । ਇਸ ਮੌਕੇ ਮੰਤਰੀ ਕੁਲਦੀਪ ਧਾਲੀਵਾਲ ਨੇ ਚਾਰਾਂ ਸੀਟਾਂ ‘ਤੇ ਜਿੱਤ ਦਾ ਦਾਅਵਾ ਠੋਕਿਆ। ਇਸ ਮੌਕੇ ‘ਆਪ’ ਦੇ ਉਮੀਦਵਾਰ ਗੁਰਦੀਪ ਰੰਧਾਵਾ ਨੇ ਵੀ ਵੱਡੀ ਲੀਡ ਨਾਲ ਜਿੱਤ ਦਾ ਦਾਅਵਾ ਠੋਕਦੇ ਹੋਏ ਮੰਤਰੀ ਧਾਲੀਵਾਲ ਅਤੇ ਬਟਾਲਾ ਵਿਧਾਇਕ ਨੂੰ ਲੈ ਕੇ ਕਿਹਾ ਕਿ ਉਨ੍ਹਾਂ ਨਾਲ ਦੋ ਸ਼ੇਰ ਖੜ੍ਹੇ ਹਨ ਜਿੱਤ ਤਾਂ ਯਕੀਨੀ ਹੋਵੇਗੀ।