Dallewal ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪਟਿਆਲਾ ਵਿਚਲੇ ਪ੍ਰਾਈਵੇਟ ਹਸਪਤਾਲ ਪਾਰਕ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ।
ਕਿਸਾਨ ਆਗੂ ਕਾਕਾ ਸਿੰਘ ਕੋਟੜਾ ਤੇ ਹੋਰ ਕਿਸਾਨ ਨੇਤਾ ਇੱਕ ਕਾਫਲੇ ਦੇ ਰੂਪ ਵਿਚ ਡੱਲੇਵਾਲ ਨੂੰ ਲੈ ਕੇ ਰਵਾਨਾ ਹੋਏ।
ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਉਹ ਕਿਸਾਨ ਆਗੂ ਦੇ ਪਿੰਡ ਡੱਲੇਵਾਲ ਜਾ ਰਹੇ ਹਨ ਜਿੱਥੇ ਕਿਸਾਨ ਮਹਾ ਪੰਚਾਇਤ ਰੱਖੀ ਗਈ ਹੈ, ਜਿਸ ਨੂੰ ਜਗਜੀਤ ਸਿੰਘ ਡੱਲੇਵਾਲ ਵੀ ਸੰਬੋਧਨ ਕਰਨਗੇ।
ਡਿਸਚਾਰਜ ਕਰਨ ਮੌਕੇ ਹਸਪਤਾਲ ਦੇ ਡਾਕਟਰਾਂ, ਡਾਕਟਰ ਮਨਜੀਤ ਸਿੰਘ ਅਤੇ ਹੋਰਾਂ ਨੇ ਗੁਲਦਸਤੇ ਭੇਟ ਕਰਕੇ ਸ੍ਰੀ ਡੱਲੇਵਾਲ ਦਾ ਸਵਾਗਤ ਕੀਤਾ।
ਦੱਸ ਦਈਏ ਕਿ ਸ੍ਰੀ ਡੱਲੇਵਾਲ ਦਾ ਮਰਨ ਵਰਤ 26 ਨਵੰਬਰ ਤੋਂ ਜਾਰੀ ਹੈ।