ਨੰਗਲ, ਨੰਗਲ ਨਜ਼ਦੀਕ ਭਾਖੜਾ ਮੇਨ ਸੜਕ ’ਤੇ ਪੈਂਦੇ ਪਿੰਡ ਤਲਵਾੜਾ ਦੇ ਜੰਗਲਾਂ ਵਿੱਚ 3 ਜੰਗਲੀ ਸੂਰ ਮ੍ਰਿਤਕ ਪਾਏ ਗਏ ਤੇ 3 ਹੋਰ ਸੂਰ ਗੰਭੀਰ ਹਾਲਤ ਵਿੱਚ ਤੜਫ ਰਹੇ ਦੱਸੇ ਗਏ ਹਨ। ਮਰੇ ਸੂਰਾਂ ਦੇ ਮੂੰਹ ਵਿੱਚੋਂ ਨਿਕਲੀ ਝੱਗ ਤੋੰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਕੋਈ ਜ਼ਰਹੀਲਾ ਪਦਾਰਥ ਖਾ ਲਿਆ ਹੈ।
ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਮੌਕੇ ਪਹੁੰਚ ਕੇ ਜਾਂਟ ‘ਚ ਜੁਟ ਗਈ ਹੈ। ਮਰੇ ਸੂਰਾਂ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।
ਇਸੇ ਤਰ੍ਹਾਂ ਪਿੰਡ ਪੱਟੀ ਲਾਗੇ ਇੱਕ ਸਾਂਬਰ ਵੀ ਮਰਿਆ ਹੋਇਆ ਮਿਲਿਆ ਹੈ। ਵਿਭਾਗ ਨੇ ਮੁਰਦਾ ਸਾਂਬਰ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੈ।