ਚੰਡੀਗੜ੍ਹ : ਪੰਜਾਬੀ ਗਾਇਕ ਕਾਕਾ ਨੇ ਸਕਾਈ ਡਿਜੀਟਲ ਇੰਡੀਆ ਪ੍ਰਾ. ਲਿ. ਦੇ ਡਾਇਰੈਕਟਰ ਗੁਰਕਿਰਣ ਧਾਲੀਵਾਲ ਅਤੇ ਪਿੰਕੀ ਧਾਲੀਵਾਲ ਦੇ ਖ਼ਿਲਾਫ਼ ਧੋਖਾਧੜੀ, ਭਰੋਸੇਘਾਤ, ਸੰਪਤੀ ਦੇ ਦੁਰਵਰਤੋਂ, ਜਾਲਸਾਜ਼ੀ, ਠੱਗੀ, ਜਬਰਨ ਵਸੂਲੀ ਅਤੇ ਕਾਪੀਰਾਈਟ ਉਲੰਘਣਾ ਦੇ ਦੋਸ਼ਾਂ ਹੇਠ ਪੁਲਿਸ ਸ਼ਿਕਾਇਤ ਦਰਜ ਕਰਾਈ ਹੈ।
ਐਸਐਸਪੀ ਮੋਹਾਲੀ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਕਾਕਾ ਨੇ ਦੱਸਿਆ ਕਿ 2021 ਵਿੱਚ ਉਕਤ ਲੋਕਾਂ ਨੇ ਉਨ੍ਹਾਂ ਦੇ ਸੰਗੀਤ ਨੂੰ ਯੂਟਿਊਬ, ਸਪੌਟੀਫਾਈ, ਗਾਣਾ ਅਤੇ ਵਿੰਕ ਵਰਗੇ ਪਲੇਟਫਾਰਮਾਂ ‘ਤੇ ਪ੍ਰਚਾਰ ਅਤੇ ਵੰਡ ਦੀ ਝੂਠੀ ਗਰੰਟੀ ਦਿੱਤੀ। ਕਾਕਾ ਨੇ 3 ਸਾਲ ਦਾ ਸਮਝੌਤਾ ਕੀਤਾ ਅਤੇ ਆਪਣੀਆਂ ਡਿਜੀਟਲ ਸੰਪਤੀਆਂ ਦੀ ਐਕਸੈੱਸ ਦੇ ਦਿੱਤੀ। ਪਰ ਸਕਾਈ ਡਿਜੀਟਲ ਨੇ ₹6.30 ਕਰੋੜ ‘ਚੋਂ ਕੇਵਲ ₹2.50 ਕਰੋੜ ਹੀ ਭੁਗਤਾਨ ਕੀਤਾ।
ਕਾਕਾ ਨੇ ਦੱਸਿਆ ਕਿ ਉਨ੍ਹਾਂ ਨੇ ਸਮਝੌਤੇ ਮੁਤਾਬਕ 18 ਗੀਤਾਂ ਦੀ ਬਜਾਏ 20 ਗੀਤ ਵੀ ਦਿੱਤੇ, ਫਿਰ ਵੀ ਸਕਾਈ ਡਿਜੀਟਲ ਨੇ ਆਮਦਨ ਰੋਕ ਲਈ ਅਤੇ ਗਲਤ ਵਿੱਤੀ ਰਿਪੋਰਟਾਂ ਤਿਆਰ ਕਰਕੇ ਘਾਟਾ -ਵਧਾ ਦਿਖਾਇਆ। ਦੋਸ਼ ਅਨੁਸਾਰ