ਖੰਨਾ : ਖੰਨਾ ਦੇ ਪਿੰਡ ਅਲੌੜ ‘ਚ ਰੇਲਵੇ ਲਾਈਨਾਂ ਦੇ ਕੋਲ ਖੇਤਾਂ ‘ਚੋਂ ਇਕ ਲੜਕੀ ਦੀ ਨਗਨ ਹਾਲਤ ਵਿੱਚ ਲਾਸ਼ ਮਿਲੀ ਹੈ, ਜਿਸ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਲੜਕੀ ਦੀ ਲਾਸ਼ ‘ਤੇ ਕੋਈ ਕੱਪੜਾ ਨਹੀਂ ਸੀ, ਮੂੰਹ ਬੰਨ੍ਹਿਆ ਹੋਇਆ ਸੀ। ਲਾਸ਼ ਦੇ ਕੋਲ ਲੜਕੀ ਦੇ ਕੱਪੜੇ ਪਏ ਸਨ। ਉਸਦੀ ਉਮਰ 25 ਸਾਲ ਦੇ ਕਰੀਬ ਹੈ। ਪੁਲਿਸ ਦੀ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਬੁੱਧਵਾਰ ਦੇਰ ਰਾਤ ਲੜਕੀ ਦਾ ਕਤਲ ਕਰਕੇ ਉਸਦੀ ਲਾਸ਼ ਖੇਤਾਂ ‘ਚ ਸੁੱਟ ਦਿੱਤੀ ਗਈ ਸੀ। ਮ੍ਰਿਤਕ ਲੜਕੀ ਦੀ ਪਛਾਣ ਨਹੀਂ ਹੋ ਸਕੀ ਹੈ।
Khanna Crime : ਪਿੰਡ ਅਲੌੜ ‘ਚ ਕਿਸਾਨ ਦੇ ਖੇਤਾਂ ‘ਚੋਂ ਮਿਲੀ ਨਗਨ ਹਾਲਤ ‘ਚ ਲੜਕੀ ਦੀ ਲਾਸ਼, ਪੁਲਿਸ ਜਾਂਚ ‘ਚ ਜੁਟੀ
