ਅੰਮ੍ਰਿਤਸਰ (ਨੀਰਜ) : ਇੱਥੇ ਬੀ. ਐੱਸ. ਐੱਫ. ਅੰਮ੍ਰਿਤਸਰ ਦੀ ਟੀਮ ਨੇ ਸਰਹੱਦੀ ਪਿੰਡ ਧਨੌਆਂ ‘ਚ ਇਕ ਹੋਰ ਪਾਕਿਸਤਾਨੀ ਡਰੋਨ ਨੂੰ ਡਿਗਾ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਪਿੰਡ ‘ਚ ਇਹ 12ਵਾਂ ਡਰੋਨ ਹੈ, ਜਿਸ ਨੂੰ ਬੀ. ਐੱਸ. ਐੱਫ. ਨੇ ਡਿਗਾਇਆ ਹੈ।
ਇਸ ਤੋਂ ਪਹਿਲਾਂ ਸ਼ਨੀਵਾਰ ਦਾ ਰਾਤ 27 ਮਈ ਨੂੰ ਬੀ. ਐੱਸ. ਐੱਫ. ਨੇ ਡਰੋਨ ਨੂੰ ਡਿਗਾਇਆ ਸੀ ਅਤੇ ਇਸ ਦੇ ਨਾਲ ਹੀ ਇਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।