President Droupadi Murmu ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਕਨਵੋਕੇਸ਼ਨ ਮੌਕੇ ਰਾਸ਼ਟਰਪਤੀ ਨੇ ਡਿਗਰੀਆਂ ਵੰਡੀਆਂ

ਬਠਿੰਡਾ, ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੀ ਦਸਵੀਂ ਕਨਵੋਕੇਸ਼ਨ ਮੌਕੇ ਅੱਜ ਰਾਸ਼ਟਰਪਤੀ ਦਰੋਪਤਦੀ ਮੁਰਮੂ ਵਿਦਿਆਰੀਆਂ ਨੂੰ ਡਿਗਰੀਆਂ ਦੀ ਵੰਡ ਕਰਨ ਲਈ ਬਤੌਰ ਮੁੱਖ ਮਹਿਮਾਨ ਇਥੇ ਪੁੱਜੇ। ਸਵੇਰ ਸਮੇਂ ਬਠਿੰਡਾ ਏਅਰਪੋਰਟ ਪੁੱਜਣ ਮੌਕੇ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਚੀਫ ਵਿਪ ਪ੍ਰੋ. ਬਲਜਿੰਦਰ ਕੌਰ ਸਮੇਤ ਸਰਕਾਰੀ ਅਮਲੇ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਰਾਸ਼ਟਰਪਤੀ ਦੇ ਯੂਨੀਵਰਸਿਟੀ ਪੁੱਜਣ ਮੌਕੇ ਵਾਇਸ ਚਾਂਸਲਰ ਪ੍ਰੋ. ਡਾ ਆਰਪੀ ਤਿਵਾੜੀ ਨੇ ਉਨ੍ਹਾਂ ਨੂੰ ਜੀ ਆਇਆ ਆਖਦਿਆਂ ਸਨਮਾਨਿਤ ਕੀਤਾ। ਇਸ ਮੌਕੇ ਰਾਸ਼ਟਰਪਤੀ ਵੱਲੋਂ ਡਿਗਰੀ ਵੰਡ ਸਮਰੋਹ ਦੌਰਾਨ 1031 ਪੋਸਟ ਗ੍ਰੈਜੂਏਟ ਅਤੇ 60 ਪੀ-ਐਚ.ਡੀ ਡਿਗਰੀਆਂ ਦੀ ਵੰਡੀ ਕੀਤੀ ਗਈ, ਜਦੋਂ ਕਿ 43 ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਅਕਾਦਮਿਕ ਉੱਤਮਤਾ ਲਈ ਸੋਨੇ ਦੇ ਤਗਮੇ ਦਿੱਤੇ ਗਏ।

Leave a Reply

Your email address will not be published. Required fields are marked *