ਅੰਮ੍ਰਿਤਸਰ, 12 ਜੁਲਾਈ (ਦਲਜੀਤ ਸਿੰਘ)- ਅੰਮ੍ਰਿਤਸਰ ਵਿਚ ਮਾਨਸੂਨ ਦੀ ਹੋਈ ਪਹਿਲੀ ਭਰਵੀਂ ਤੇ ਮੋਹਲੇਧਾਰ ਬਰਸਾਤ ਕਾਰਨ ਸ਼ਹਿਰ ਵਿਚ ਚਾਰੇ ਪਾਸੇ ਜਲ ਥਲ ਹੋ ਗਈ। ਅੱਜ ਕਰੀਬ ਦੋ ਘੰਟੇ ਹੋਈ ਬਰਸਾਤ ਨੇ ਗੁਰੂ ਨਗਰੀ ਦੇ ਵਿਕਾਸ ਦੇ ਰੋਜ਼ਾਨਾ ਦਾਅਵੇ ਕਰਨ ਵਾਲੇ ਨਗਰ ਨਿਗਮ ਅਧਿਕਾਰੀਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਦੂਜੇ ਪਾਸੇ ਸਰਹੱਦੀ ਖੇਤਰ ਦੇ ਵੱਖ – ਵੱਖ ਹਿੱਸਿਆਂ ਵਿਚ ਪਏ ਭਰਵੇਂ ਮੀਂਹ ਨਾਲ ਜਿੱਥੇ ਅੱਤ ਦੀ ਗਰਮੀ ਅਤੇ ਬਿਜਲੀ ਦੇ ਕੱਟਾਂ ਤੋਂ ਪ੍ਰਭਾਵਿਤ ਕਿਸਾਨਾਂ ਸਮੇਤ ਹੋਰਨਾਂ ਵਰਗਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਉੱਥੇ ਹੀ ਇਸ ਮੀਂਹ ਨਾਲ ਆਏ ਤੇਜ਼ ਹਨੇਰੀ ਝੱਖੜ ਕਾਰਨ ਕਈ ਜਗ੍ਹਾ ‘ਤੇ ਬਿਜਲੀ ਦੀਆਂ ਹਾਈ ਵੋਲਟੇਜ ਲਾਈਨਾਂ ‘ਤੇ ਦਰਖ਼ਤ ਡਿਗ ਪਏ ਹਨ ਜਿਸ ਕਾਰਨ ਸਰਹੱਦੀ ਖੇਤਰਾਂ ‘ਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਉੱਥੇ ਹੀ ਖੇਮਕਰਨ ਵਿਚ ਵੀ ਬਰਸਾਤੀ ਪਾਣੀ ਭਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ।
ਭਰਵੇਂ ਮੀਂਹ ਨਾਲ ਬਿਜਲੀ ਦੀਆਂ ਲਾਈਨਾਂ ‘ਤੇ ਡਿੱਗੇ ਰੁੱਖ, ਚਾਰੇ ਪਾਸੇ ਜਲਥਲ
