ਪੁਣਛ : ਪੁਲਿਸ ਨੇ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਨਾਲ ਲੱਗਦੇ ਕਸਬਾ ਅਤੇ ਕਿਰਨੀ ਪਿੰਡਾਂ ਵਿੱਚ ਤਿੰਨ ਅੱਤਵਾਦੀਆਂ ਦੀ 14.8 ਕਨਾਲ (ਢਾਈ ਏਕੜ) ਜ਼ਮੀਨ ਵਿੱਚ ਫੈਲੀ ਚਾਰ ਜਾਇਦਾਦਾਂ ਜ਼ਬਤ ਕੀਤੀਆਂ ਹਨ। ਇਸ ਦੀ ਕੀਮਤ ਕਰੀਬ 28 ਲੱਖ ਰੁਪਏ ਦੱਸੀ ਜਾ ਰਹੀ ਹੈ। ਇਹ ਤਿੰਨੋਂ ਅੱਤਵਾਦੀ ਗੁਲਾਮ ਜੰਮੂ-ਕਸ਼ਮੀਰ ‘ਚ ਲੁਕੇ ਹੋਏ ਹਨ ਅਤੇ ਉਥੋਂ ਭਾਰਤੀ ਖੇਤਰ ‘ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਇਹ ਸਾਰੇ ਪੁੰਛ ਜ਼ਿਲ੍ਹੇ ਦੇ ਰਹਿਣ ਵਾਲੇ ਹਨ।
ਜਿਨ੍ਹਾਂ ਅੱਤਵਾਦੀਆਂ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ, ਉਨ੍ਹਾਂ ‘ਚ ਨਜਾਬਦੀਨ ਵਾਸੀ ਪਿੰਡ ਕਿਰਨੀ, ਮੁਹੰਮਦ ਲਤੀਫ ਵਾਸੀ ਪਿੰਡ ਕਿਰਨੀ ਅਤੇ ਮੁਹੰਮਦ ਬਸ਼ੀਰ ਉਰਫ਼ ਟਿੱਕਾ ਖ਼ਾਨ ਵਾਸੀ ਪਿੰਡ ਕਸਬਾ (ਪੁਣਛ) ਸ਼ਾਮਲ ਹਨ। ਇਹ ਤਿੰਨੇ ਅੱਤਵਾਦੀ ਕੁਝ ਸਾਲ ਪਹਿਲਾਂ ਕੰਟਰੋਲ ਰੇਖਾ ਪਾਰ ਕਰਕੇ ਜੰਮੂ-ਕਸ਼ਮੀਰ ਵੱਲ ਭੱਜ ਗਏ ਸਨ। ਉਨ੍ਹਾਂ ਖ਼ਿਲਾਫ਼ ਪੁਣਛ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।