ਨਵੀਂ ਦਿੱਲੀ, 3 ਅਗਸਤ (ਦਲਜੀਤ ਸਿੰਘ)- ਦੇਸ਼ ਦੀਆਂ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰ ਸਾਈਕਲ ਮਾਰਚ ਕਰਕੇ ਸੰਸਦ ਪਹੁੰਚੇ। ਉਨ੍ਹਾਂ ਨੂੰ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਨਾਸਤੇ ਤੇ ਮੀਟਿੰਗ ਲਈ ਸੱਦਿਆ ਸੀ ਤੇ ਨਾਸ਼ਤੇ ਸੰਸਦ ਸਬੰਧੀ ਰਣਨੀਤੀ ਤੈਅ ਕੀਤੀ ਗਈ।ਮੀਟਿੰਗ ਵਿੱਚ ਪੈਗਾਸਸ ਜਾਸੂਸੀ ਕਾਂਡ, ਮਹਿੰਗਾਈ ਅਤੇ ਤਿੰਨੇ ਖੇਤੀ ਕਾਨੂੰਨਾਂ ਬਾਰੇ ਚਰਚਾ ਕਰਕੇ ਰਣਨੀਤੀ ਤੈਅ ਕੀਤੀ ਗਈ।
ਵਿਰੋਧੀ ਪਾਰਟੀਆਂ ਹੋਈਆਂ ਇਕਜੁੱਟ
