ਵਾਸ਼ਿੰਗਟਨ : (Donald Trump order) ਜਦੋਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸੱਤਾ ਵਿੱਚ ਆਏ ਹਨ, ਉਹ ਟਰਾਂਸਜੈਂਡਰਾਂ ਵਿਰੁੱਧ ਕਈ ਸਖ਼ਤ ਫ਼ੈਸਲੇ ਲੈ ਰਹੇ ਹਨ। ਹੁਣ ਅਦਾਲਤ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਟਰੰਪ ਸਰਕਾਰ ਅਮਰੀਕੀ ਫ਼ੌਜ ਤੋਂ ਟਰਾਂਸਜੈਂਡਰ ਸੈਨਿਕਾਂ ਨੂੰ ਹਟਾਉਣ ਜਾ ਰਹੀ ਹੈ।
ਟਰਾਂਸਜੈਂਡਰਾਂ ‘ਤੇ ਪਹਿਲਾਂ ਹੀ ਫ਼ੌਜ ਵਿੱਚ ਸ਼ਾਮਲ ਹੋਣ ਜਾਂ ਸੇਵਾ ਕਰਨ ‘ਤੇ ਪਾਬੰਦੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਮਹੀਨੇ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖ਼ਤ ਕੀਤੇ ਸਨ ਜੋ ਨਿੱਜੀ ਤੌਰ ‘ਤੇ ਟਰਾਂਸਜੈਂਡਰ ਫ਼ੌਜੀਆਂ ਨੂੰ ਨਿਸ਼ਾਨਾ ਬਣਾਉਂਦਾ ਸੀ।
ਪਹਿਲਾਂ ਭਰਤੀ ‘ਤੇ ਪਾਬੰਦੀ ਹੁਣ ਟਰਾਂਸਜੈਂਡਰ ਸਿਪਾਹੀਆਂ ਨੂੰ 30 ਦਿਨਾਂ ‘ਚ ਹੋਵੇਗੀ ਫ਼ੌਜ ਛੁੱਟੀ; ਟਰੰਪ ਦਾ ਇੱਕ ਹੋਰ ਫ਼ਰਮਾਨ
