ਜਲੰਧਰ : ਗ਼ੈਰ ਅਧਿਕਾਰਤ ਟ੍ਰੈਵਲ ਏਜੰਟਾਂ ਖ਼ਿਲਾਫ਼ ਪੁਲਿਸ ਦੀ ਛਾਮੇਪਾਰੀ ਮੁਹਿੰਮ ਸ਼ੁਰੂ ਕੀਤੇ ਜਾਣ ਵਿਚਾਲੇ ਈਡੀ ਨੇ ਵੀ ਇਨ੍ਹਾਂ ਖ਼ਿਲਾਫ਼ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਈਡੀ ਨੇ ਤਿੰਨ ਇਮੀਗ੍ਰੇਸ਼ਨ ਫਰਮਾਂ ਖ਼ਿਲਾਫ਼ ਬੁੱਧਵਾਰ ਨੂੰ ਤਲਾਸ਼ੀ ਮੁਹਿੰਮ ਚਲਾਈ।
ਈਡੀ ਨੇ ਲੁਧਿਆਣਾ ਤੇ ਚੰਡੀਗੜ੍ਹ ’ਚ ਰੈੱਡ ਲੀਫ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਟਡ, ਓਵਰਸੀਜ਼ ਪਾਰਟਨਰ ਐਜੁਕੇਸ਼ਨ ਕੰਸਲਟੈਂਟਸ ਤੇ ਇਨਫੋਵਿਜ ਸਾਫਟਵੇਅਰ ਸਾਲਿਊਸ਼ਨਸ ਨਾਲ ਸਬੰਧਤ ਪੰਜ ਕਾਰੋਬਾਰੀ ਤੇ ਰਿਹਾਇਸ਼ੀ ਕੰਪਲੈਕਸਾਂ ’ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਮਨੀ ਲਾਂਡਰਿੰਗ ਨਿਪਟਾਰਾ ਐਕਟ ਦੀਆਂ ਮੱਦਾਂ ਤਹਿਤ ਕੀਤੀ ਗਈ ਹੈ। ਈਡੀ ਨੂੰ ਸ਼ੱਕ ਹੈ ਕਿ ਕੁਝ ਧੋਖਾਧੜੀ ਵਾਲੇ ਸੌਦਿਆਂ ’ਚ ਮਨੀ ਲਾਂਡਰਿੰਗ ਕੀਤੀ ਗਈ ਹੈ।
ਈਡੀ ਅਧਿਕਾਰੀਆਂ ਮੁਤਾਬਕ ਤਲਾਸ਼ੀ ਮੁਹਿੰਮ ਦੌਰਾਨ ਕਈ ਇਤਰਾਜ਼ਯੋਗ ਦਸਤਾਵੇਜ਼, ਡਿਜੀਟਲ ਸਾਜੋ ਸਾਮਾਨ ਤੇ 19 ਲੱਖ ਰੁਪਏ ਨਕਦ ਬਰਾਮਦ ਕਰ ਕੇ ਜ਼ਬਤ ਕੀਤੇ ਗਏ। ਈਡੀ ਨੇ ਪੰਜਾਬ ਪੁਲਿਸ ਤੇ ਦਿੱਲੀ ਪੁਲਿਸ ਵੱਲੋਂ ਦਰਜ ਐੱਫਆਈਆਰ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ। ਇਹ ਐੱਫਆਈਆਰ ਆਫਿਸ, ਅਮਰੀਕੀ ਅੰਬੈਸੀ, ਨਵੀਂ ਦਿੱਲੀ ਦੀ ਸ਼ਿਕਾਇਤ ’ਤੇ ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ ’ਚ ਤਿੰਨ ਵੀਜ਼ਾ ਕੰਸਲਟੈਂਸੀ ਕੰਪਨੀਆਂ ਵੱਲੋਂ ਕੀਤੀ ਗਈ ਧੋਖਾਧੜੀ ਦੀਆਂ ਸਰਗਰਮੀਆਂ ਦਾ ਜ਼ਿਕਰ ਸੀ।ਈਡੀ ਨੇ ਲੁਧਿਆਣਾ ਤੇ ਚੰਡੀਗੜ੍ਹ ’ਚ ਰੈੱਡ ਲੀਫ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਟਡ, ਓਵਰਸੀਜ਼ ਪਾਰਟਨਰ ਐਜੁਕੇਸ਼ਨ ਕੰਸਲਟੈਂਟਸ ਤੇ ਇਨਫੋਵਿਜ ਸਾਫਟਵੇਅਰ ਸਾਲਿਊਸ਼ਨਸ ਨਾਲ ਸਬੰਧਤ ਪੰਜ ਕਾਰੋਬਾਰੀ ਤੇ ਰਿਹਾਇਸ਼ੀ ਕੰਪਲੈਕਸਾਂ ’ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਮਨੀ ਲਾਂਡਰਿੰਗ ਨਿਪਟਾਰਾ ਐਕਟ ਦੀਆਂ ਮੱਦਾਂ ਤਹਿਤ ਕੀਤੀ ਗਈ ਹੈ। ਈਡੀ ਨੂੰ ਸ਼ੱਕ ਹੈ ਕਿ ਕੁਝ ਧੋਖਾਧੜੀ ਵਾਲੇ ਸੌਦਿਆਂ ’ਚ ਮਨੀ ਲਾਂਡਰਿੰਗ ਕੀਤੀ ਗਈ ਹੈ।
ਈਡੀ ਅਧਿਕਾਰੀਆਂ ਮੁਤਾਬਕ ਤਲਾਸ਼ੀ ਮੁਹਿੰਮ ਦੌਰਾਨ ਕਈ ਇਤਰਾਜ਼ਯੋਗ ਦਸਤਾਵੇਜ਼, ਡਿਜੀਟਲ ਸਾਜੋ ਸਾਮਾਨ ਤੇ 19 ਲੱਖ ਰੁਪਏ ਨਕਦ ਬਰਾਮਦ ਕਰ ਕੇ ਜ਼ਬਤ ਕੀਤੇ ਗਏ। ਈਡੀ ਨੇ ਪੰਜਾਬ ਪੁਲਿਸ ਤੇ ਦਿੱਲੀ ਪੁਲਿਸ ਵੱਲੋਂ ਦਰਜ ਐੱਫਆਈਆਰ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ। ਇਹ ਐੱਫਆਈਆਰ ਆਫਿਸ, ਅਮਰੀਕੀ ਅੰਬੈਸੀ, ਨਵੀਂ ਦਿੱਲੀ ਦੀ ਸ਼ਿਕਾਇਤ ’ਤੇ ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ ’ਚ ਤਿੰਨ ਵੀਜ਼ਾ ਕੰਸਲਟੈਂਸੀ ਕੰਪਨੀਆਂ ਵੱਲੋਂ ਕੀਤੀ ਗਈ ਧੋਖਾਧੜੀ ਦੀਆਂ ਸਰਗਰਮੀਆਂ ਦਾ ਜ਼ਿਕਰ ਸੀ।
ਜਾਂਚ ’ਚ ਪਤਾ ਲੱਗਿਆ ਹੈ ਕਿ ਮੁਲਜ਼ਮ ਵਿਅਕਤੀਆਂ ਤੇ ਸੰਸਥਾਵਾਂ ਨੇ ਅਮਰੀਕਾ ’ਚ ਪੜ੍ਹਾਈ ਜਾਂ ਨੌਕਰੀ ਦੀ ਚਾਹਤ ਰੱਖਣ ਵਾਲੇ ਅਯੋਗ ਵੀਜ਼ਾ ਬਿਨੈਕਾਰਾਂ ਦੇ ਵਿੱਦਿਅਕ ਸਰਟੀਫਿਕੇਟ ਤੇ ਤਜਰਬਾ ਪੱਤਰ ਫ਼ਰਜ਼ੀ ਤਰੀਕੇ ਨਾਲ ਤਿਆਰ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਵੀਜ਼ਾ ਅਰਜ਼ੀ ਲਈ ਜ਼ਰੂਰੀ ਘੱਟੋ-ਘੱਟ ਬੈਂਕ ਬੈਲੇਂਸ ਦਿਖਾਉਣ ਦੇ ਉਦੇਸ਼ ਨਾਲ ਵੱਖ-ਵੱਖ ਵੀਜ਼ਾ ਬਿਨੈਕਾਰਾਂ ਦੇ ਖ਼ਾਤਿਆਂ ’ਚ ਗ਼ਲਤ ਢੰਗ ਨਾਲ ਪੈਸੇ ਵੀ ਟਰਾਂਸਫਰ ਕੀਤੇ। ਇਸਬਦਲੇ ਗ਼ਲਤ ਤਰੀਕੇ ਨਾਲ ਕਮੀਸ਼ਨ ਵੀ ਵਸੂਲਿਆ।
ਇਸ ਤਰ੍ਹਾਂ ਦੀ ਆਂ ਅਪਰਾਧਕ ਸਰਗਰਮੀਆਂ ਰਾਹੀਆਂ ਮੁਲਜ਼ਮਾਂ ਨੇ ਵੀਜ਼ਾ ਬਿਨੈਕਾਰਾਂ ਤੋਂ ਭਾਰੀ ਰਕਮ ਵਸੂਲੀ। ਇਨ੍ਹਾਂ ਗ਼ੈਰ ਕਾਨੂੰਨੀ ਤਰੀਕਿਆਂ ਨਾਲਇਕੱਠੀ ਕੀਤੀ ਆਮਦਨ ਅੱਗੇ ਚੱਲ-ਅਚੱਲ ਜਾਇਦਾਦਾਂ ਖ਼ਰੀਦਣ ’ਚ ਨਿਵੇਸ਼ ਕੀਤੀ ਗਈ ਤੇ ਵੱਖ-ਵੱਖ ਬੈਂਕਾਂ ’ਚ ਡਾਇਵਰਟ ਕੀਤੀ ਗਈ।