ਸਪਾ ਸੈਂਟਰਾਂ ’ਚ ਚੱਲ ਰਿਹਾ ਸੀ ਦੇਹ ਵਪਾਰ, ਪੁਲਿਸ ਨੇ ਮਾਰਿਆ ਛਾਪਾ, 16 ਔਰਤਾਂ ਤੇ 24 ਵਿਅਕਤੀ ਗ੍ਰਿਫਤਾਰ

ਪਟਿਆਲਾ : ਸਪਾ ਸੈਂਟਰ ਵਿਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼ ਕਰਦਿਆ ਪੁਲਿਸ ਨੇ 24 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪਿੰਡ ਥੇੜੀ ਅਤੇ ਪੰਜਾਬੀ ਯੂਨੀਵਰਸਿਟੀ ਸਾਹਮਣੇ ਮਾਰੇ ਛਾਪੇ ਦੌਰਾਨ ਮੌਕੇ 16 ਔਰਤਾਂ ਜਿਨਾਂ ਵਿਚ ਕੁਝ ਵਿਦੇਸ਼ੀ ਵੀ ਹਨ ਤੇ 08 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਮੁਲਜਮਾਂ ਖਿਲਾਫ ਥਾਣਾ ਅਰਬਨ ਅਸਟੇਟ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਸਪੈਸ਼ਲ ਸੈੱਲ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਥੇੜੀ ਵਿਖੇ ਕਰਮਜੀਤ ਸਿੰਘ ਵਲੋਂ ਏ.ਆਰ.ਕੇ ਦੇ ਨਾਮਕ ਸਪਾ ਸੈਂਟਰ ਚਲਾਇਆ ਜਾ ਰਿਹਾ ਹੈ। ਜਿਥੇ ਥਾਈਲੈਂਡ ਤੋ ਲੜਕੀਆਂ ਮੰਗਵਾ ਕੇ ਦੇਹ ਵਪਾਰ ਚਲਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਸੂਚਨਾ ਮਿਲੀ ਕਿ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਸਨਸ਼ਾਈਨ ਦੇ ਨਾਮ ’ਤੇ ਸਪਾ ਸੈਂਟਰ ਅੰਦਰ ਜਿਸਮ ਫਰੋਸੀ ਦਾ ਧੰਦਾ ਚੱਲਦਾ ਹੈ, ਜਿਸਦਾ ਮਾਲਕ ਜਤਿੰਦਰ ਸਿੰਘ ਹੈ। ਸਪੈਸ਼ਲ ਸੈੱਲ ਤੇ ਅਰਬਨ ਅਸਟੇਟ ਦੀਆਂ ਟੀਮਾਂ ਵਲੋਂ ਸਾਂਝੇ ਅਪ੍ਰੈਸ਼ਨ ਤਹਿਤ ਦੋਵੇਂ ਥਾਵਾਂ ’ਤੇ ਛਾਪਾ ਮਾਰ ਕੇ ਮੌਕੇ ਤੋਂ ਸਪਾ ਸੈਂਟਰਾਂ ਦੇ ਮਾਲਕ ਜਤਿੰਦਰ ਸਿੰਘ ਤੇ ਕਰਮਜੀਤ ਸਿੰਘ ਸਮੇਤ ਕੁੱਲ 24 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇੰਸਪੈਕਟਰ ਢਿਲੋਂ ਨੇ ਦੱਸਿਆ ਕਿ ਇਹ ਸਪਾ ਸੈਂਟਰ ਕਰੀਬ ਤਿੰਨ ਮਹੀਨੇ ਤੋਂ ਚੱਲ ਰਹੇ ਸਨ।

Leave a Reply

Your email address will not be published. Required fields are marked *