ਪਟਿਆਲਾ : ਸਥਾਨਕ ਰਾਜਪੁਰਾ ਰੋਡ ਕੋਲ ਬੰਬ ਅਤੇ ਲਾਂਚਰ ਪਏ ਮਿਲੇ ਹਨ। ਜਿਨਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਜਾਣਕਾਰੀ ਅਨੁਸਾਰ ਰਾਜਪੁਰਾ ਰੋਡ ਸਥਿਤ ਆਤਮਾ ਰਾਮ ਕੁਮਾਰ ਸਭਾ ਗਰਾਉਂਡ ਨੇੜੇ ਖਾਲੀ ਪਈ ਜਗ੍ਹਾ ਤੇ ਬੰਬ ਤੇ ਲਾਂਚਰ ਲਾਵਾਰਸ ਹਾਲਤ ਵਿੱਚ ਪਏ ਸਨ। ਜਿਸ ਬਾਰੇ ਸਥਾਨਕ ਲੋਕਾਂ ਵੱਲੋਂ ਥਾਣਾ ਲਹੌਰੀ ਗੇਟ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ ਤੇ ਪੁੱਜ ਕੇ ਬੰਬ ਅਤੇ ਲਾਂਚਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਵੱਡੀ ਖਬਰ! ਪਟਿਆਲਾ ‘ਚ ਮਿਲੇ ਬੰਬ ਤੇ ਲਾਂਚਰ, ਹਰਕਤ ‘ਚ ਆਈ ਪੁਲਿਸ
