ਚੰਡੀਗੜ੍ਹ : ਪੰਚਕੂਲਾ ਅਤੇ ਮੋਹਾਲੀ ‘ਚ ਸਵੇਰ ਤੋਂ ਹੀ ਜ਼ੋਰਦਾਰ ਮੀਂਹ ਪੈ ਰਿਹਾ ਹੈ। ਹੁਣ ਇਹ ਮੀਂਹ ਲੋਕਾਂ ਲਈ ਆਫ਼ਤ ਬਣ ਗਿਆ ਹੈ। ਕਿਉਂਕਿ ਟਰਾਈਸਿਟੀ ਦੀਆਂ ਸੜਕਾਂ ਪਾਣੀ ਵਿਚ ਡੁੱਬ ਗਈਆਂ ਹਨ। ਇਸ ਦੇ ਨਾਲ ਹੀ ਮੁਹਾਲੀ ਦੇ ਖਰੜ ਦੇ ਸਰਕਾਰੀ ਸਕੂਲ ਦੇ ਅੰਦਰ ਪਾਣੀ ਭਰ ਜਾਣ ਕਾਰਨ ਸਕੂਲ ਨੂੰ ਬੰਦ ਕਰਨਾ ਪਿਆ ਹੈ। ਬੱਚਿਆਂ ਨੂੰ ਸਕੂਲ ਤੋਂ ਘਰ ਭੇਜ ਦਿੱਤਾ ਗਿਆ ਹੈ। ਸਕੂਲ ਦੀਆਂ ਜਮਾਤਾਂ ਤੱਕ ਪਾਣੀ ਹੀ ਪਾਣੀ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਰੜ ਦੀ ਤਰਫੋਂ ਮਾਪਿਆਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਅੱਜ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜਣ ਅਤੇ ਸਕੂਲ ਆਏ ਬੱਚਿਆਂ ਨੂੰ ਵਾਪਸ ਘਰ ਲੈ ਜਾਣ। ਮੋਹਾਲੀ, ਖਰੜ ਅਤੇ ਹੋਰ ਥਾਵਾਂ ‘ਤੇ ਵੀ ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਪਾਣੀ ਭਰ ਗਿਆ ਹੈ।
ਦੱਸ ਦੇਈਏ ਕਿ ਚੰਡੀਗੜ੍ਹ ਸਮੇਤ ਟ੍ਰਾਈਸਿਟੀ ‘ਚ ਸਵੇਰੇ 6 ਵਜੇ ਤੋਂ ਮੀਂਹ ਸ਼ੁਰੂ ਹੋ ਗਿਆ ਸੀ, ਜੋ ਅਜੇ ਵੀ ਜਾਰੀ ਹੈ। ਭਾਵੇਂ ਹੁਣ ਮੀਂਹ ਘੱਟ ਗਿਆ ਹੈ ਪਰ ਕਰੀਬ 5 ਘੰਟੇ ਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਸੜਕਾਂ ‘ਤੇ ਪਾਣੀ ਭਰ ਗਿਆ ਹੈ। ਇਸ ਕਾਰਨ ਸਵੇਰ ਸਮੇਂ ਟ੍ਰੈਫਿਕ ਜਾਮ ਦੀ ਸਮੱਸਿਆ ਬਣੀ ਰਹੀ। ਉਂਜ ਚੰਡੀਗੜ੍ਹ ਦੀਆਂ ਸੜਕਾਂ ਦੇ ਮੁੱਖ ਚੌਰਾਹਿਆਂ ’ਤੇ ਟਰੈਫ਼ਿਕ ਪੁਲੀਸ ਮੁਲਾਜ਼ਮਾਂ ਨੇ ਮੋਰਚਾ ਲਾਇਆ ਹੋਇਆ ਸੀ।
ਵੀਰਵਾਰ ਸਵੇਰ ਤੋਂ ਪੈ ਰਿਹੈ ਮੀਂਹ ਕਾਰਨ ਸ਼ਹਿਰ ਵਿੱਚੋਂ ਲੰਘਦੇ ਕੌਮੀ ਸ਼ਾਹਰਾਹ ਸਮੇਤ ਅੰਦਰਲੀਆਂ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ। ਸ਼ਹਿਰ ਵਿੱਚ ਮੀਂਹ ਤੋਂ ਬਾਅਦ ਹੜ੍ਹ ਵਰਗੀ ਸਥਿਤੀ ਬਣ ਗਈ। ਮੁੱਖ ਸੜਕਾਂ ’ਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਸੜਕਾਂ ’ਤੇ ਪਾਣੀ ਭਰ ਗਿਆ।
ਲੋਕ ਟ੍ਰੈਫਿਕ ਜਾਮ ਵਿੱਚ ਫਸ ਗਏ। ਮੀਂਹ ਤੋਂ ਬਾਅਦ ਕਰੀਬ 4 ਘੰਟੇ ਤੱਕ ਸੜਕਾਂ ‘ਤੇ ਪਾਣੀ ਭਰਿਆ ਰਿਹਾ। ਇਸ ਮੀਂਹ ਕਾਰਨ ਸ਼ਹਿਰ ਦੇ ਚੰਡੀਗੜ੍ਹ-ਅੰਬਾਲਾ ਮੁੱਖ ਮਾਰਗ, ਬਲਟਾਣਾ ਦੇ ਪਾਰਕ, ਵੀਆਈਪੀ ਰੋਡ, ਸ਼ਿਵਾਲਿਕ ਵਿਹਾਰ, ਲੋਹਗੜ੍ਹ ਰੋਡ, ਭਬਾਤ ਸੜਕ, ਗੁਰੂ ਨਾਨਕ ਇੰਕਲੇਵ ਢਕੋਲੀ, ਡੀਪੀਐਸ ਸੜਕ ‘ਤੇ ਗੋਡੇ ਗੋਡੇ ਪਾਣੀ ਖੜਾ ਹੋ ਗਿਆ। ਇਸ ਦੇ ਨਾਲ ਹੀ ਪਟਿਆਲਾ ਚੌਂਕ ਫਲਾਇਓਵਰ ਦੇ ਹੇਠਾਂ ਕਈ ਵਾਹਨ ਪਾਣੀ ਭਰਨ ਕਾਰਨ ਨੁਕਸਾਨੇ ਗਏ। ਜਿਸ ਕਾਰਨ ਸੜਕ ਤੇ ਨਹਿਰ ਦੇ ਰੂਪ ਵਿੱਚ ਖੜ੍ਹੇ ਪਾਣੀ ਨੇ ਟ੍ਰੈਫਿਕ ਜਾਮ ਦੀ ਸਥਿਤੀ ਪੈਦਾ ਕਰ ਦਿੱਤੀ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਮੈਟਰੋ ਪੁਆਇੰਟ ਅਤੇ ਸਿੰਘਪੁਰਾ ਲਾਈਟ ਪੁਆਇੰਟ ਨੇੜੇ ਮੁੱਖ ਸੜਕ ’ਤੇ ਵੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਬਰਸਾਤ ਦੇ ਪਾਣੀ ਨੇ ਸਵੇਰ ਤੋਂ ਹੀ ਲੰਮੇ ਜਾਮ ਅਤੇ ਦੇਰ ਹੋਣ ਕਾਰਨ ਰਾਹਗੀਰਾਂ ਦਾ ਜਨਜੀਵਨ