Punjab Road Accident: ਕਾਰ ਦਰੱਖਤ ਨਾਲ ਟਕਰਾਈ, ਜੀਜੇ-ਸਾਲੇ ਦੀ ਮੌਤ

ਸ੍ਰੀ ਮੁਕਤਸਰ ਸਾਹਿਬ, ਇਥੋਂ ਨੇੜਲੇ ਪਿੰਡ ਹਰੀਕੇ ਕਲਾਂ ਨੇੜੇ ਬੀਤੀ ਦੇਰ ਰਾਤ ਇੱਕ ਕਾਰ ਦੇ ਦਰਖ਼ਤ ਨਾਲ ਟਕਰਾ ਜਾਣ ਕਾਰਨ ਕਾਰ ਵਿਚ ਸਵਾਰ ਦੋ ਜਣਿਆਂ ਦੀ ਮੌਤ ਹੋ ਗਈ। ਮਰਨ ਵਾਲੇ ਦੋਵੇਂ ਵਿਅਕਤੀ ਰਿਸਤੇ ’ਚ ਜੀਜਾ-ਸਾਲਾ ਸਨ। ਮ੍ਰਿਤਕਾਂ ਦੀ ਪਛਾਣ ਵਿਜੇ ਕੁਮਾਰ ਅਤੇ ਤਰਸੇਮ ਲਾਲ ਵਜੋਂ ਹੋਈ ਹੈ।

ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਇੱਕਤਰ ਜਾਣਕਾਰੀ ਅਨੁਸਾਰ ਪਿੰਡ ਮਰਾੜ੍ਹ ਕਲਾਂ ਵਾਸੀ ਤਰਸੇਮ ਲਾਲ ਆਪਣੇ ਜੀਜਾ ਵਿਜੇ ਕੁਮਾਰ ਵਾਸੀ ਹਰੀਕੇ ਕਲਾਂ ਨੂੰ ਦੇਰ ਰਾਤ ਉਸ ਦੇ ਪਿੰਡ ਹਰੀਕੇ ਕਲਾਂ ਛੱਡਣ ਜਾ ਰਿਹਾ ਸੀ। ਜਦ ਉਹ ਪਿੰਡ ਹਰੀਕੇ ਕਲਾਂ ਨੇੜੇ ਗੁਰਕੂਲ ਸਕੂਲ ਕੋਲ ਪੁੱਜੇ ਤਾਂ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਇਕ ਦਰੱਖਤ ਨਾਲ ਟਕਰਾ ਗਈ।

ਇਸ ਹਾਦਸੇ ਦੌਰਾਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਹਾਦਸਾ ਧੁੰਦ ਦੇ ਚਲਦਿਆਂ ਵਾਪਰਿਆ ਹੈ ਕਿਉਂਕਿ ਦੇਰ ਧੁੰਦ ਬਹੁਤ ਸੰਘਣੀ ਸੀ। ਇਸ ਘਟਨਾ ਕਾਰਨ ਦੋਵਾਂ ਪਿੰਡਾਂ ਮਰਾੜ੍ਹ ਕਲਾਂ ਅਤੇ ਹਰੀਕੇ ਕਲਾਂ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

Leave a Reply

Your email address will not be published. Required fields are marked *