ਫਗਵਾੜਾ : ਆਏ ਦਿਨ ਫਗਵਾੜਾ ਅੰਦਰ ਚੋਰੀਆਂ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵੱਧਦੀਆਂ ਹੀ ਜਾ ਰਹੀਆਂ ਹਨ। ਚੋਰਾਂ ਦੇ ਹੌਸਲੇ ਇੰਨੇ ਵਧ ਚੁੱਕੇ ਹਨ ਕਿ ਹੁਣ ਉਹ ਏਟੀਐਮ ਮਸ਼ੀਨਾਂ ਵੀ ਕੱਟ ਕੇ ਲੈ ਜਾਣ ਲੱਗੇ ਹਨ। ਅਜਿਹਾ ਹੀ ਇਕ ਤਾਜ਼ਾ ਮਾਮਲਾ ਪਲਾਹੀ ਰੋਡ ‘ਤੇ ਸਥਿਤ ਐਸਬੀਆਈ ਬੈਂਕ ਦੇ ਏਟੀਐਮ ਦਾ ਦੇਖਣ ਨੂੰ ਮਿਲਿਆ ਜਿੱਥੋਂ ਕਟਰ ਮਸ਼ੀਨਾਂ ਨਾਲ ਨੌਸਰਬਾਜ਼ ਚੋਰ ਏਟੀਐਮ ਮਸ਼ੀਨ ਹੀ ਕੱਟ ਕੇ ਨਾਲ ਲੈ ਕੇ ਮੌਕੇ ਤੋਂ ਫਰਾਰ ਹੋ ਗਏ।
ਫਗਵਾੜਾ ‘ਚ ਚੋਰਾਂ ਦੇ ਵਧੇ ਹੌਸਲੇ, ਗੈਸ ਕਟਰ ਨਾਲ ATM ਮਸ਼ੀਨ ਕੱਟ ਕੇ ਲੈ ਗਏ
