ਪਟਿਆਲਾ : ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਇਕ ਵਾਰ ਫਿਰ ਤੋਂ ਆਪਰੇਸ਼ਨ ਥੀਏਟਰ ’ਚ ਆਪਰੇਸ਼ਨ ਦੌਰਾਨ ਲਾਈਟ ਚਲੇ ਜਾਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਸਬੰਧੀ ਆਪਰੇਸ਼ਨ ਥੀਏਟਰ ’ਚ ਆਪਰੇਸ਼ਨ ਕਰ ਰਹੇ ਡਾਕਟਰਾਂ ਵੱਲੋਂ ਵਾਰ-ਵਾਰ ਲਾਈਟ ਜਾਣ ’ਤੇ ਬਿਜਲਈ ਔਜਾਰ ਬੰਦ ਹੋਣ ਕਾਰਨ ਆਉਂਦੀਆਂ ਪਰੇਸ਼ਾਨੀਆਂ ਸਬੰਧੀ ਬਣਾਈ ਵੀਡੀਓ ਵੀ ਵਾਇਰਲ ਹੋਈ ਹੈ।
ਵਾਇਰਲ ਵੀਡੀਓ ’ਚ ਆਪਰੇਸ਼ਨ ਕਰ ਰਿਹਾ ਡਾਕਟਰੀ ਅਮਲਾ ਸਾਫ ਕਹਿ ਰਿਹਾ ਹੈ ਕਿ ਵਾਰ-ਵਾਰ ਲਾਈਟ ਚਲੇ ਜਾਣ ਕਾਰਨ ਵੈਂਟੀਲੇਟਰ ਤੱਕ ਬੰਦ ਹੋ ਗਏ ਹਨ ਤੇ ਜੇਕਰ ਆਪਰੇਸ਼ਨ ਦੌਰਾਨ ਮਰੀਜ਼ ਨੂੰ ਕੁਝ ਹੋ ਜਾਂਦਾ ਹੈ ਤਾਂ ਉਸਦਾ ਕੋਣ ਜ਼ਿੰਮੇਵਾਰ ਹੋਵੇਗਾ। ਦੂਜੇ ਪਾਸੇ ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਾਰਾ ਕੁਝ ਠੀਕ ਹੈ ਤੇ ਵੀਡੀਓ ਬਣਾਉਣ ਵਾਲੇ ਮਾਮਲੇ ਦੀ ਇਨਕੁਆਰੀ ਕੀਤੀ ਜਾਵੇਗੀ।ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਕਤੀ ਵਿਹਾਰ ਤੋਂ ਤਕਨੀਕੀ ਕਾਰਨਾਂ ਕਰ ਕੇ ਅਜਿਹਾ ਹੋਇਆ ਸੀ ਤੇ ਕੁਝ ਮਿੰਟਾਂ ਬਾਅਦ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ